ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫੪)

ਅੰਗ੍ਰੇਜ਼ੀ ਅਫਸਰਾਂ ਦੀ ਰਾਖੀ ਲਈ ਕਾਬਲ ਵਿੱਚ ਰਿਹਾ।

੫–ਸ਼ਾਹ ਸ਼ੁਜਾ ਨੂੰ ਤਖ਼ਤ ਤੇ ਬੈਠਿਆਂ ਦੋ ਹੀ ਵਰ੍ਹੇ ਹੋਏ ਸਨ ਕਿ ਸ: ੧੮੪੨ ਵਿਚ ਅਫ਼ਗ਼ਾਨ ਇਸ ਤੋਂ ਆੱਕੀ ਹੋ ਗਏ। ਅਕਬਰ ਖ਼ਾਨ ਆੱਕੀਆਂ ਦਾ ਆਗੂ ਸੀ। ਸਰ ਵਿਲੀਅਮ ਮੈਕਨਾਟਨ ਦੀ ਇੱਛਾ ਸੀ ਕਿ ਸੁਲਹ ਹੋ ਜਾਵੇ ਅਤੇ ਇਸ ਨੀਤ੍ ਨਾਲ ਗੱਲਾਂ ਕਰ ਰਿਹਾ ਸੀ ਕਿ ਅਕਬਰ ਖ਼ਾਂ ਨੇ ਗੋਲੀ ਮਾਰਕੇ ਮਾਰ ਸੁੱਟਿਆ ਅਤੇ ਅਫਗ਼ਾਨਾਂ ਨੇ ਸਰ ਵਿਲੀਅਮ ਦੀ ਬੋਟੀ ਬੋਟੀ ਕਰ ਸੁੱਟੀ॥

੬–ਅੰਗਰੇਜ਼ਾਂ ਨੇ ਕਾਬਲ ਉਤੇ ਚੜ੍ਹਾਈ ਕੀਤੀ। ਅੰਗਰੇਜ਼ੀ ਜਰਨੈਲ ਅਫਗ਼ਾਨਾਂ ਦੀ ਇਕੱਤ੍ਰਤਾ ਨੂੰ ਵੇਖਕੇ ਵਿਚਾਰਨ ਲੱਗਾ ਕਿ ਮੈਂ ਇਨ੍ਹਾਂ ਨਾਲ ਕਿਵੇਂ ਲੜਾਂਗਾ। ਰਸਦ ਭੀ ਮੁੱਕੀ ਹੋਈ ਸੀ। ਇਸ ਵਾਸਤੇ ਏਹ ਹਿੰਦੁਸਤਾਨ ਨੂੰ ਮੁੜ ਆਉਂਣ ਲਈ ਮੰਨ ਗਿਆ। ਏਹ ਵੱਡੀ ਭੁੱਲ ਹੋਈ। ਇਸਨੂੰ ਚਾਹੀਦਾ ਸੀ ਕਿ ਕਾਬਲ ਦੇ ਕਿਲੇ ਵਿਚ ਕੁਮਕ ਪਹੁੰਚਣ ਤੋੜੀ ਲੜੀ ਜਾਂਦਾ, ਜਿਸਤਰਾਂ ਅਰਕਾਟ ਦੇ ਘੇਰੇ ਵਿੱਚ ਕਲਾਈਵ ਨੇ ਕੀਤਾ ਸੀ। ਅਫਗ਼ਾਨਾਂ ਨੇ ਬਚਨ ਦਿੱਤਾ ਕਿ ਅਸੀ ਮੁੜਦੀ ਹੋਈ ਫੌਜ ਉੱਤੇ ਵਾਰ ਨਹੀ ਕਰਾਂਗੇ, ਪਰ ਓਹ ਬਚਨ ਪਰ ਪੱਕੇ ਨਾਂ ਰਹੇ। ਗੋਰੇ ਅਤੇ ਹਿੰਦੁਸਤਾਨੀ ਸਿਪਾਹੀਆਂ ਦੇ ਦਰਾ ਖੁਰਦ ਕਾਬਲ