ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫੭)

ਜਨਰਲ ਨੇ ਸਿੰਧ ਨੂੰ ਅੰਗ੍ਰੇਜ਼ੀ ਰਾਜ ਵਿਚ ਮਿਲਾ ਲਿਆ॥

੪–ਗਵਾਲੀਅਰ ਦੇ ਰਾਜੇ ਜਨਕਾ ਜੀ ਸਿੰਧੀਆ ਨੇ ਜਿਸਨੂੰ ਲਾਰਡ ਬੈਂਟਿੰਕ ਨੇ ਗੱਦੀ ਉੱਤੇ ਬਿਠਾਇਆ ਸੀ, ਚਲਾਣਾ ਕੀਤਾ। ਇਸਦਾ ਕੋਈ ਪੁੱਤ੍ਰ ਨਹੀਂ ਸੀ ਤੇ ਆਪ ਬੇ ਹੌਂਸਲਾ ਅਤੇ ਨਿਕੰਮਾ ਸੀ। ਨੌਕਰ ਚਾਕਰ ਹੁਕਮ ਨਹੀਂ ਮੰਨਦੇ ਸਨ। ਸਰਦਾਰਾਂ ਨੇ ਐਨੀ ਫ਼ੌਜ ਰੱਖ ਛੱਡੀ ਸੀ, ਕਿ ਇਸਦੀ ਗਿਣਤੀ ਅਤੇ ਖਰਚ ਬਹੁਤ ਵਧ ਗਿਆ ਸੀ। ਰਿਆਸਤ ਦੀ ਆਮਦਨੀ ਦਾ ਦੋ ਤਿਹਾਈ ਹਿੱਸਾ ਕੇਵਲ ਇਸੇ ਉੱਤੇ ਖਰਚ ਹੁੰਦਾ ਸੀ। ਸਿਧੀਆ ਦੀ ਵਿਧਵਾ ਰਾਣੀ ਨੂੰ ਜਿਸਦੀ ਉਮਰ ਕੇਵਲ ੧੨ ਵਰ੍ਹੇ ਸੀ ਖੁਲ੍ਹ ਹੋ ਗਈ ਕਿ ਜਿਸਨੂੰ ਚਾਹੇ ਮੁਤਬੰਨਾ ਕਰ ਲਵੇ। ਇਸਤੋਂ ਚਿਰ ਮਗਰੋਂ ਰਾਣੀ ਨੇ ਉਸ ਪੁਰਾਣੇ ਅਤੇ ਸਿਆਣੇ ਵਜ਼ੀਰ ਨੂੰ ਕੱਢ ਦਿੱਤਾ ਜੇਹੜਾ ਉਸਦੇ ਪਤੀ ਦੇ ਸਮੇਂ ਰਾਜ ਕਾਜ ਨਿਬਾਹੁੰਦਾ ਸੀ, ਅਤੇ ਅੰਗ੍ਰੇਜ਼ਾਂ ਨਾਲ ਲੜਾਈ ਸਹੇੜ ਲਈ॥

੫–ਸਰ ਹਿਊ ਗਫ਼ ਫ਼ੌਜ ਲੈਕੇ ਆਗਰੇ ਤੋਂ ਤੁਰਿਆ ਅਤੇ ਸ: ੧੮੪੩ ਵਿੱਚ ਗਵਾਲੀਆਰ ਦੇ ਸਰਦਾਰਾਂ ਨੂੰ ਮਹਾਰਾਜ ਪੁਰ ਅਰ ਪਨੀਆਰ ਦੀਆਂ ਦੋ ਲੜਾਈਆਂ ਵਿਚ ਹਾਰ ਦਿੱਤੀ। ਗਵਰਨਰ ਜਨਰਲ ਨੇ ਛੇ ਵੱਡੇ ਮਰਹਟਿਆਂ ਦੀ ਕੌਂਸਲ