ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫੮)

ਬਣਾਈ। ਏਹ ਕੌਂਸਲ ਰਿਆਸਤ ਦਾ ਪ੍ਰਬੰਧ ਕਰਦੀ ਰਹੀ, ਐਥੋਂ ਤੀਕ ਕਿ ਜੀਆ ਜੀ ਰਾਓ ਜਿਸਨੂੰ ਰਾਣੀ ਨੇ ਮੁਤਬੰਨਾ ਕੀਤਾ ਸੀ ਗੱਭਰੂ ਹੋ, ਗਿਆ। ਰਿਆਸਤ ਦੀ ਫ਼ੌਜ ੪੦ ਹਜ਼ਾਰ ਤੋਂ ਘਟਾ ਕੇ ੯ ਹਜ਼ਾਰ ਕੀਤੀ ਗਈ ਅਤੇ ਅਮਨ ਚੈਨ ਕਾਇਮ ਰੱਖਣ ਲਈ ਅੰਗ੍ਰੇਜ਼ੀ ਫ਼ੌਜ ਗਵਾਲੀਅਰ ਵਿਚ ਰੱਖੀ ਗਈ॥

—:o:—

੮੩-ਲਾਰਡ ਹਾਰਡਿੰਗ,

ਬਾਰ੍ਹਵਾਂ ਗਵਰਨਰ ਜਨਰਲ

[ਸ: ੧੮੪੪ ਤੋਂ ੧੮੪੮ ਈ: ਤੀਕ]

੧–ਭਾਵੇਂ ਮੁਗ਼ਲ ਬਾਦਸ਼ਾਹਾਂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਣ ਵਿੱਚ ਅਤੁੱਟ ਜਤਨ ਕੀਤੇ ਅਤੇ ਕਈਆਂ ਨੇ ਕਹਿ ਵੀ ਦਿੱਤਾ ਕਿ ਅਸੀਂ ਸਿੱਖਾਂ ਦਾ ਬੀਜ ਨਾਸ ਕਰ ਦਿੱਤਾ ਹੈ, ਫੇਰ ਭੀ ਇਹ ਸੂਰਮੇ ਦਿਨੋਂ ਦਿਨ ਵਧਦੇ ਅਤੇ ਜ਼ਾਲਮਾਂ ਨੂੰ ਦਮਨ ਕਰਦੇ ਰਹੇ। ਹੁੰਦੇ ਹੁੰਦੇ ਇਨ੍ਹਾਂ ਦੇ ਬਾਰੇ ਵੱਡੇ ਤਕੜੇ ਜੱਥੇ ਬਣ ਗਏ, ਜਿਨ੍ਹਾਂ ਨੂੰ ਬਾਰਾਂ ਮਿਸਲਾਂ ਕਿਹਾ ਜਾਂਦਾ ਸੀ। ਇਨ੍ਹਾਂ ਵਿੱਚੋਂ ਇਕ ਮਿਸਲ ਦਾ ਨਾਉਂ ਸੁੱਕਰ ਚਕੀਆ ਮਿਸਲ ਸੀ। ਇਸਦੇ