ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫੯)

ਸਰਦਾਰ ਅਥਵਾ ਜੱਥੇਦਾਰ ਮਹਾਂ ਸਿੰਘ ਦੇ ਘਰ ਸੰ: ੧੭੮੦ ਵਿਚ ਰੰਜੀਤ ਸਿੰਘ ਜਨਮਿਆਂ। ਇਸਦੇ ਪਿਤਾ ਨਿੱਕੀ ਉਮਰ ਵਿੱਚ ਹੀ ਚਲਾਣਾ ਕਰ ਗਏ। ਇਹ ੧੮ ਵਰਿਹਾਂ ਦਾ ਸੀ ਜਦ ਐਹਮਦ ਸ਼ਾਹ ਦਾ ਪੋਤ੍ਰਾ ਜ਼ਮਾਨ ਸ਼ਾਹ ਹਿੰਦੁਸਤਾਨ ਵਿਚ ਅਇਆ। ਜਾਂਦੀ ਵਾਰੀ ਉਸਦੀਆਂ ਤੋਪਾਂ ਜੇਹਲਮ ਨਦੀ ਵਿਚ ਡੁੱਬ ਗਈਆਂ। ਰੰਜੀਤ ਸਿੰਘ ਨੇ ਕਢਾਕੇ ਉਸਦੇ ਪੇਸ਼ ਕੀਤੀਆਂ। ਇਸਤੋਂ ਜ਼ਮਾਨ ਸ਼ਾਹ ਵੱਡਾ ਪ੍ਰਸੰਨ ਹੋਇਆ ਅਤੇ ਰੰਜੀਤ ਸਿੰਘ ਨੂੰ ਲਾਹੌਰ ਦਾ ਹਾਕਮ ਥਾਪ ਦਿੱਤਾ, ਕਿਉਂਕਿ ਪੰਜਾਬ ਇਸ ਵੇਲੇ ਅਰਥਾਤ ਸੰ: ੧੭੫੧ ਦੇ ਪਿੱਛੋਂ ਮੁਗਲਾਂ ਦੀ ਪਾਤਸ਼ਾਹੀ ਤੋਂ ਨਿਕਲ ਕੇ ਕਾਬਲ ਦੇ ਦੁੱਰਾਨੀ ਪਾਤਸ਼ਾਹਾਂ ਦੇ ਅਧੀਨ ਹੋ ਗਿਆ ਸੀ। ਇਸਨੇ ਬਾਕੀ ਮਿਸਲਾਂ ਨੂੰ ਭੰਨ ਤੋੜਕੇ ਸਾਰੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਤੇ ਸਤਲੁਜੋਂ ਪਾਰ ਫੂਲਕੀਆਂ ਰਿਆਸਤਾਂ ਉਤੇ ਹੱਥ ਪੱਥ ਮਾਰਨ ਲੱਗਾ। ਇਨ੍ਹਾਂ ਨੇ ਸੰ: ੧੮੦੯ ਵਿਚ ਸਰਕਾਰ ਅੰਗ੍ਰੇਜ਼ੀ ਦੀ ਸ਼ਰਨ ਲਈ, ਤਿਸ ਪਰ ਲਾਰਡ ਮੈਟਕਾਫ਼ ਅੰਗ੍ਰੇਜ਼ਾਂ ਦਾ ਵਕੀਲ ਹੋ ਕੇ ਲਾਹੌਰ ਆਇਆ। ਇੱਥੇ ਆ ਕੇ ਮਹਾਰਾਜਾ ਰੰਜੀਤ ਸਿੰਘ ਕੋਲੋਂ ਪ੍ਰਤੱਗ੍ਯਾ ਪੱਤ੍ਰ ਲਿਖਵਾਇਆ, ਜਿਸ ਵਿੱਚ ਮਹਾਰਾਜੇ ਨੇ ਏਹ ਪ੍ਰਣ ਕੀਤਾ ਕਿ ਮੈਂ ਸਤਲੁਜੋਂ ਪਾਰ ਦੀਆਂ ਰਿਆਸਤਾਂ ਨਾਲ ਕੁਛ