ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬੪)

੮੪-ਲਾਰਡ ਡਲਹੌਜ਼ੀ, ਤੇਰ੍ਹਵਾਂ

ਗਵਰਨਰ ਜਨਰਲ

[ਸੰ: ੧੯੪੮ ਤੋਂ ੧੮੫੬ ਈ: ਤੀਕ]

੧-ਲਾਰਡ ਡਲਹੌਜ਼ੀ ਸੰ: ੧੮੪੮ ਵਿਚ ਹਿੰਦੁਸਤਾਨ ਵਿਖੇ ਆਇਆ ਅਤੇ ਅੱਠ ਵਰ੍ਹੇ ਗਵਰਨਰ ਜਨਰਲ ਰਿਹਾ। ਏਹ ਚੌਥਾ ਆਦਮੀ ਹੈ ਜਿਸਨੇ ਹਿੰਦੁਸਤਾਨ ਵਿਚ ਅੰਗਰੇਜ਼ੀ ਰਾਜ ਦੀ ਨੀਂਉਂ ਹੋਰ ਭੀ ਪੱਕੀ ਕੀਤੀ। ਲਾਰਡ ਕਲਾਈਵ, ਲਾਰਡ ਵੈਲਜ਼ਲੀ ਅਤੇ ਲਾਰਡ ਹੇਸਟਿੰਗਜ਼ ਦੀ ਤਰਾਂ ਇਸਨੇ ਭੀ ਕਈ ਰਿਆਸਤਾਂ ਨੂੰ ਅੰਗ੍ਰੇਜ਼ਾਂ ਦੇ ਅਧੀਨ ਕੀਤਾ ਅਤੇ ਕਈ ਗੱਲਾਂ ਅਜਿਹੀਆਂ ਕੀਤੀਆਂ ਜਿਨ੍ਹਾਂ ਨਾਲ ਏਹ ਦੇਸ ਸੁਖੀ ਅਤੇ ਪ੍ਰਫੁਲਤ ਹੋਇਆ॥

੨–ਲਾਰਡ ਡਲਹੌਜ਼ੀ ਨੂੰ ਅਇਆਂ ਛੇ ਮਹੀਨੇ ਭੀ ਨਹੀਂ ਹੋਏ ਸਨ ਕਿ ਸਿੱਖਾਂ ਦਾ ਦੂਜਾ ਜੁੱਧ ਸ਼ੁਰੂ ਹੋ ਗਿਆ। ਮੁਲਤਾਨ ਦੇ ਹਾਕਮ ਮੂਲ ਰਾਜ ਨੇ ਦੋ ਅੰਗ੍ਰੇਜ਼ੀ ਅਫਸਰ ਮਾਰ ਸੁੱਟੇ ਅਤੇ ਸਿੱਖਾਂ ਨੂੰ ਭੜਕਾਇਆ ਕ ਅੰਗ੍ਰੇਜ਼ਾਂ ਨਾਲ ਲੜਾਈ ਕਰੋ। ਸਿੱਖ ਸਰਦਾਰਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਸੱਦ ਘੱਲਿਆ ਜੇਹੜੇ ਤਿੰਨ ਵਰ੍ਹੇ ਪਹਿਲਾਂ ਹਟਾਏ ਗਏ ਸਨ ਅਤੇ ਸੰ: ੧੮੪੯ ਵਿੱਚ ਇੱਕ ਵੱਡੀ ਸਾਰੀ ਫੌਜ ਇਕੱਤ੍ਰ ਕਰਕੇ ਆਪਣੇ ਸੈਨਾਪਤੀ ਸ਼ੇਰ ਸਿੰਘ ਦੇ ਹੇਠ ਹੋਕੇ