ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬੫)

ਅੰਗ੍ਰੇਜ਼ਾਂ ਉਤੇ ਧਾਵਾ ਬੋਲ ਦਿੱਤਾ॥

੩–ਸਿਰ ਹਿਊ ਗਫ਼ ਉਨ੍ਹਾਂ ਨਾਲ ਟਾਕਰਾ ਕਰਨ ਲਈ ਅੱਗੇ ਵਧਿਆ। ਗੱਲ ਕੀ ਅੰਗ੍ਰੇਜ਼ਾਂ ਨੇ ਹੱਲਾ ਕਰਕੇ ਮੁਲਤਾਨ ਮਾਰ ਲਿਆ ਅਤੇ ਕਈ ਨਿਕੀਆਂ ਨਿਕੀਆਂ ਲੜਾਈਆਂ ਪਿੱਛੋਂ ਚੇਲੀਆਂ ਵਾਲੇ ਉੱਤੇ ਘਮਸਾਨ ਜੁੱਧ ਹੋਇਆ, ਜਿਸ ਵਿੱਚ ਅੰਗ੍ਰੇਜ਼ਾਂ ਦਾ ਭੀ ਵੱਡਾ ਭਾਰਾ ਨੁਕਸਾਨ ਹੋਇਆ। ਪਰ ਝਗੜਾ ਅਜੇ ਵੀ ਨਾਂ ਮੁੱਕਾ ਅਰ ਇਸਦੇ ਮਗਰੋਂ ਗੁਜਰਾਤ ਪੁਰ ਇਕ ਹੋਰ ਘੋਰ ਜੁੱਧ ਹੋਇਆ ਜਿਸ ਵਿੱਚ ਅੰਗ੍ਰੇਜ਼ਾਂ ਦੇ ਪੁਰਾਣੇ ਵੈਰੀ ਦੋਸਤ ਮਹੰਮਦ ਨੇ ਭੀ ਅਫਗਾਨੀ ਘੋੜ ਚੜ੍ਹਿਆਂ ਦਾ ਇਕ ਬਲਵਾਨ ਰਸਾਲਾ ਸਿੱਖਾਂ ਦੀ ਸਹਾਇਤਾ ਲਈ ਘੱਲਿਆ। ਸਿੱਖ ਵੱਡੀ ਬੀਰਤਾ ਨਾਲ ਲੜੇ, ਪਰ ਓੜਕ ਨੂੰ ਹਾਰ ਗਏ। ਅੰਗ੍ਰੇਜ਼ਾਂ ਨੇ ਦੋਸਤ ਮਹੁੰਮਦ ਦੇ ਘੋੜ ਚੜ੍ਹਿਆਂ ਦਾ ਪਿੱਛਾ ਕੀਤਾ ਅਰ ਉਨ੍ਹਾਂ ਨੂੰ ਸਿੰਧ ਨਦੀ ਤੋਂ ਪਾਰ ਖ਼ੈਬਰ ਦੇ ਦਰੇ ਵਿੱਚ ਪੁਚਾ ਆਏ॥

੪–ਇਸ ਖਿਆਲ ਨਾਲ ਕਿ ਪੰਜਾਬ ਵਿੱਚ ਫੇਰ ਰੌਲਾ ਗੌਲਾ ਨਾਂ ਪਵੇ ਅਤੇ ਹਿੰਦੁਸਤਾਨ ਅਫਗਾਨਾਂ ਦੀ ਲੁੱਟ ਮਾਰ ਤੋਂ ਬਚਿਆ ਰਹੇ ਲਾਰਡ ਡਲਹੌਜ਼ੀ ਨੇ ਸੰ: ੧੮੪੯ ਵਿੱਚ ਪੰਜਾਬ ਨੂੰ ਅੰਗ੍ਰੇਜ਼ੀ ਰਾਜ ਵਿੱਚ ਮਿਲਾ ਲਿਆ, ਮਹਾਰਾਜਾ ਦਲੀਪ ਸਿੰਘ ਨੂੰ ਇਕ ਵੱਡੀ ਸਾਰੀ ਪਿਨਸ਼ਨ ਦੇ ਦਿੱਤੀ ਅਤੇ