ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੭੧)

ਝੱਟ ਰੇਲ ਵਿੱਚ ਬੈਠਕੇ ਫੌਜ ਪੁੱਜ ਪੈਂਦੀ ਹੈ॥

੨–ਲਾਰਡ ਡਲਹੌਜ਼ੀ ਦੇ ਸਮੇਂ ਬਪਾਰ ਵਿੱਚ ਵੀ ਵੱਡੀ ਬ੍ਰਿੱਧੀ ਹੋਈ। ਹਿੰਦੀ ਬਪਾਰੀਆਂ ਦੀ ਰੂੰ ਅਤੇ ਅਨਾਜ ਦੀ ਖ੍ਰੀਦ ਅਤੇ ਵਿੱਕਰੀ ਪਹਿਲਾਂ ਨਾਲੋਂ ਤਿੱਗਣੀ ਹੋ ਗਈ। ਕਿਸਾਨਾਂ ਨੂੰ ਪੈਦਵਾਰ ਦਾ ਮੁੱਲ ਬਹੁਤ ਸਾਰਾ ਮਿਲਨ ਲਗ ਪਿਆ ਤੇ ਓਹ ਪਹਿਲਾਂ ਨਾਲੋਂ ਬਾਹਲੇ ਧਨਾਢ ਹੋ ਗਏ। ਇਸ ਦਾ ਕਾਰਨ ਏਹ ਸੀ ਕਿ ਰੇਲਾਂ, ਸੜਕਾਂ ਅਤੇ ਨੈਹਰਾਂ ਦੇ ਰਾਹ ਮਾਲ ਦਾ ਇਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਬੜਾ ਸੌਖਾ ਹੋ ਗਿਆ ਸੀ। ਇੰਗਲੈਂਡ ਦੇ ਸੁਦਾਗਰ ਭੀ ਬਹੁਤ ਸਾਰੀਆਂ ਵਸਤਾਂ ਇਸ ਦੇਸ ਵਿਚ ਲਿਆਉਣ ਲਗ ਪਏ। ਜੇਹੜੀਆਂ ਵਸਤਾਂ ਪੈਹਲਾਂ ਹਿੰਦੁਸਤਾਨ ਦੇ ਕਈ ਹਿਸਿਆਂ ਵਿਚ ਦਿਸਦੀਆਂ ਭੀ ਨਹੀਂ ਸਨ ਹੁਣ ਪਿੰਡ ੨ ਸਸਤੀਆਂ ਵਿਕਣ ਲੱਗ ਪਈਆਂ।

੩–ਸੜਕਾਂ, ਨੈਹਰਾਂ ਅਤੇ ਪੁਲ ਬਣਾਣ ਅਰ ਮੁਰੰਮਤ ਕਰਨ ਲਈ ਲਾਰਡ ਡਲਹੌਜ਼ੀ ਨੇ ਇਮਾਰਤਾਂ ਦਾ ਮੈਹਕਮਾਂ ਰਚਿਆ। ਉਸਦੇ ਸਮੇਂ ਵਿਚ ਦੋ ਹਜ਼ਾਰ ਮੀਲ ਤੋਂ ਵਧੀਕ ਚੰਗੀਆਂ ੨ ਸੜਕਾਂ ਤਿਆਰ ਹੋਈਆਂ ਅਤੇ ਉਨ੍ਹਾਂ ਉਤੇ ਪੁਲ ਬੱਝ ਗਏ। ਨੈਹਰ ਗੰਗਾ ਜੋ ਦੁਨਯਾ ਦੀਆਂ ਨੈਹਰਾਂ ਵਿੱਚ ਸਭ ਤੋਂ ਵੱਡੀ ਹੈ ਇਸੇ ਦੇ ਸਮੇਂ ਵਿਚ ਖੁੱਲ੍ਹੀ ਸੀ। ਇਸਤੋਂ ਬਿਨਾਂ ਹੋਰ ਭੀ ਨੈਹਰਾਂ ਖੁਲ੍ਹੀਆਂ। ਦੇਸ ਦੇ