ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭੩)

ਕਰ ਦੇਣ ਵਾਲੀ ਤਾਰ ਹੈ। ਕੁਝ ਆਨੇ ਖਰਚਣ ਨਾਲ ਚੁਟਕੀ ਵਿਚ ਤਾਰ ਦੀ ਖਬਰ ਹਜਾਰਾਂ ਕੋਹਾਂ ਤੇ ਅੱਪੜ ਜਾਂਦੀ ਹੈ। ਤਾਰ ਭੀ ਪਹਿਲਾਂ ਪਹਿਲ ਲਾਰਡ ਡਲਹੌਜ਼ੀ ਦੇ ਸਮੇਂ ਹੀ ਲਾਈ ਗਈ ਸੀ॥

੬–ਲਾਰਡ ਬੈਂਟਿੰਕ ਨੇ ਅੰਗ੍ਰੇਜ਼ੀ ਪੜ੍ਹਾਣ ਲਈ ਸਕੂਲ ਖੋਹਲੇ ਤੇ ਲਾਰਡ ਡਲਹੌਜ਼ੀ ਨੇ ਵਿੱਦ੍ਯਾ ਦਾ ਮੈਹਕਮਾ ਬਣਾ ਦਿੱਤਾ। ਹੁਣ ਸਾਰੇ ਦੇਸ ਵਿਚ, ਹਜਾਰਾਂ ਸਕੂਲ ਖੁਲ੍ਹ ਗਏ। ਦੇਸੀ ਭਾਖਾ ਸਿਖਾਈਆਂ ਜਾਣ ਲੱਗੀਆਂ ਅਤੇ ਹਰਿੱਕ ਲਈ ਵਿੱਦ੍ਯਾ ਦਾ ਦਰਵਾਜ਼ਾ ਖੁਲ੍ਹ ਗਿਆ। ਇਸਦੇ ਸਮੇਂ ਵਿਚ ਸਾਰੇ ਦੇਸ ਵਿਚ ੨੫ ਹਜ਼ਾਰ ਸਕੂਲ ਸਨ ਤੇ ਵਧਦੀ ਵਧਦੀ ਹਣ ਸਕੂਲਾਂ ਦੀ ਗਿਣਤੀ ਡੇਢ ਲੱਖ ਤੀਕ ਅੱਪੜ ਪਈ ਹੈ, ਜਿਨ੍ਹਾਂ ਵਿੱਚ ਚਾਲੀ ਲੱਖ ਲੜਕੇ ਲੜਕੀਆਂ ਵਿੱਦ੍ਯਾ ਪਾਪਤ ਕਰ ਰਹੇ ਹਨ।

੭–ਸੰ:੧੮੫੩ ਤਕ ਸਿਵਲ ਸਰਵਿਸ ਦੇ ਅਫ਼ਸਰਾਂ ਦਾ ਨੀਯਤ ਕਰਨਾ ਈਸ੍ਟ ਇੰਡੀਆ ਕੰਪਨੀ ਦੇ ਹੱਥ ਵਿਚ ਸੀ, ਇਸ ਲਈ ਕੰਪਨੀ ਦੇ ਕਰਿੰਦੇ ਆਪਣੇ ਮਿੱਤ੍ਰਾਂ ਅਤੇ ਸਾਕਾਂ ਨੂੰ ਨੀਯਤ ਕਰਕੇ ਹਿੰਦੁਸਤਾਨ ਵਿਚ ਘਲ ਦੇ ਸਨ। ਹਿੰਦਸਤਾਨ, ਦੇ ਵਸਨੀਕ ਸਿਵਲ ਸਰਵਿਸ ਵਿੱਚ ਨਹੀਂ ਆ ਸਕਦੇ ਸਨ। ਪਰ ਇਸ ਵਰ੍ਹੇ ਸਿਵਲ ਸਰਵਿਸ ਸਰਕਾਰ ਅੰਗ੍ਰੇਜ਼ੀ ਦੀ ਸਾਰੀ ਪਰਜਾ ਲਈ ਭਾਵੇਂ ਓਹ ਦੇਸੀ ਹੋਵੇ ਭਾਵੇਂ ਵਲੈਤੀ ਖੋਲ੍ਹ ਦਿੱਤੀ ਗਈ।