ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭੬)

ਸੀ। ਇਨਾਂ ਗੱਦੀਆਂ ਤੋਂ ਉਤਾਰੇ ਰਾਜਿਆਂ ਦੇ ਦੂਤ ਥਾਉਂ ਥਾਈਂ ਫੌਜਾਂ ਵਿਚ ਫਿਰਦੇ ਸਨ ਅਤੇ ਕਈ ਪ੍ਰਕਾਰ ਦੇ ਲਾਲਚ ਦੇ ਕੇ ਸਰਕਾਰ ਦੀ ਨਿਮਕ ਹਲਾਲੀ ਤੋਂ ਸਿਪਾਹੀਆਂ ਨੂੰ ਫੇਰ ਰਹੇ ਸਨ। ਇਸ ਕੰਮ ਵਿਚ ਨਾਨਾ ਸਾਹਿਬ, ਰਾਣੀ ਝਾਂਸੀ ਅਤੇ ਬਹਾਦਰ ਸ਼ਾਹ ਦੇ ਪੁੱਤ੍ਰ ਨੇ ਬਹੁਤ ਹਿੱਸਾ ਲਿਆ, ਅਤੇ ਮੁਸਲਮਾਨ ਅਥਵਾ ਹਿੰਦੂ ਸਿਪਾਹੀਆਂ ਨੂੰ ਕਈ ਕਈ ਗੱਲਾਂ ਸੁਣਾਕੇ ਭੜਕਾਇਆ॥

੨–ਏਹ ਖੋਟਾ ਖਿਆਲ ਬੰਗਾਲੇ ਵਿਚੋਂ ਨਿਕਲਕੇ ਅੱਵਧ ਅਤੇ ਉੱਤਰ-ਪੱਛਮੀ ਸੂਬਿਆਂ ਵੱਲ ਭੀ ਜਾ ਵੜਿਆ। ਇਨ੍ਹਾਂ ਇਲਾਕਿਆਂ ਵਿੱਚ ਨਵਾਬਾਂ ਦੇ ਸਮੇਂ ਬਹੁਤ ਸਾਰੇ ਤੱਲਕੇ ਦਾਰ ਹੁੰਦੇ ਸਨ ਜਿਨ੍ਹਾਂ ਪਾਸ ਕਿਲੇ ਭੀ ਹੁੰਦੇ ਅਤੇ ਜੇਹੜੇ ਆਸ ਪਾਸ ਦੇ ਪਿੰਡਾਂ ਉੱਤੇ ਇਕ ਪ੍ਰਕਾਰ ਦਾ ਰਾਜ ਭੀ ਕਰਦੇ ਤੇ ਮਸੂਲ ਲੈਦੇ ਸਨ। ਜੇ ਨਵਾਬ ਤਕੜਾ ਹੁੰਦਾ ਤਾਂ ਉਸਨੂੰ ਕੁਝ ਦੇ ਛੱਡਦੇ ਸਨ, ਨਹੀਂ ਤਾਂ ਕਿਸੇ ਨੂੰ ਕੁਝ ਨਹੀਂ ਦਿੰਦੇ ਸਨ। ਜਦ ਸੰ: ੧੮੫੩ ਵਿਖੇ ਅੱਵਧ ਵਿਚ ਅੰਗ੍ਰੇਜ਼ਾਂ ਦਾ ਰਾਜ ਹੋ ਗਿਆ ਤਾਂ ਇਨ੍ਹਾਂ ਦਾ ਵਸੀਕਾਰ ਘਟ ਗਿਆ। ਓਹ ਦਿਲ ਦਿਲ ਵਿਚ ਹੀ ਕੁੜ੍ਹਨ ਲਗ ਪਏ ਅਤੇ ਜਿੱਥੇ ਅਵਸਰ ਮਿਲਿਆ ਓਹਨਾਂ ਭੀ ਸਿਪਾਹੀਆਂ ਨੂੰ ਭੜਕਾਇਆ ਅਤੇ ਆੱਕੀ ਹੋਣ ਲਈ ਪ੍ਰੇਰਿਆ।

੫–ਸੰ: ੧੮੧੮ ਵਿੱਚ ਮਰਹਟਾ ਜੁੱਧ ਦੇ