ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੦)

ਮੁਗ਼ਲ ਬਾਦਸ਼ਾਹਾਂ ਦੀ ਤਰਾਂ ਮੈਂ ਭੀ ਹਿੰਦੁਸਤਾਨ ਦਾ ਸ਼ਹਿਨਸ਼ਾਹ ਹੋ ਜਾਵਾਂ। ਏਹ ਆਪ ਅਤੇ ਇਸ ਦੇ ਪੁੱਤ੍ਰ ਆੱਕੀਆਂ ਨਾਲ ਰਲ ਗਏ ਅਤੇ ਬਾਦਸ਼ਾਹ ਨੇ ਹਿੰਦੁਸਤਾਨ ਦੇ ਬਾਦਸ਼ਾਹ ਹੋਣ ਦਾ ਢੰਡੋਰਾ ਫਰਾ ਦਿੱਤਾ। ਪੰਜਾਹ ਮੇਮਾਂ ਅਤੇ ਉਨ੍ਹਾਂ ਨੇ ਬੱਚੇ ਜੇਹੜੇ ਆੱਕੀਆਂ ਤੋਂ ਜਾਨ ਬਚਾਣ ਲਈ ਇਸ ਦੇ ਕਿਲੇ ਵਿੱਚ ਜਾ ਵੜੇ ਸਨ, ਇਸਦੇ ਹੁਕਮ ਨਲ ਕਤਲ ਕਰ ਦਿੱਤੇ ਗਏ।

੧੦–ਜੋ ਕੁਛ ਮੇਰਠ ਵਿਚ ਹੋਇਆ ਉਹੋ ਕਈ ਹੋਰ ਸ਼ਹਿਰਾਂ ਵਿੱਚ ਹੋਇਆ। ਅੰਗ੍ਰੇਜ਼ੀ ਅਫ਼ਸਰ ਅਪਣੇ ਸਿਪਾਹੀਆਂ ਉੱਤੇ ਭਰੋਸਾ ਰੱਖਦੇ ਸਨ ਕਿ ਸਾਡੇ ਨਾਲ ਹੋਕੇ ਸਾਡੇ ਵੈਰੀਆਂ ਨਾਲ ਲੜਨਗੇ, ਕਿਉਂਕਿ ਨਿਮਕ ਹਲਾਲੀ ਦੀ ਸੁਗੰਦ ਖਾ ਚੁੱਕੇ ਹਨ, ਪਰ ਬਹੁਤ ਸਾਰੇ ਸਿਪਾਹੀ ਅਪਣੀ ਸੁਗੰਦ ਨੂੰ ਤੋੜ ਆੱਕੀ ਹੋ ਗਏ। ਉਨ੍ਹਾਂ ਆਪਣੇ ਹੀ ਅਫ਼ਸਰਾਂ ਨੂੰ ਮਾਰ ਸੁੱਟਿਆ ਅਤੇ ਜੇਹੜਾ ਫਰੰਗੀ ਟੱਕਰਿਆ ਪਾਰ ਬੁਲਾਇਆ ਤੇ ਫੇਰ ਦਿੱਲੀ ਵਿੱਚ ਜਾ ਵੜੇ॥

੧੧–ਕਾਨਪੁਰ ਵਿੱਚ ਨਾਨਾ ਸਾਹਿਬ ਆੱਕੀਆਂ ਦੇ ਇਕ ਵੱਡੇ ਜੱਥੇ ਦਾ ਆਗੂ ਬਣਿਆ। ਇਥੇ ਅੰਗ੍ਰੇਜ਼ ਤਾਂ ਥੋੜੇ ਸਨ ਪਰ ਮੇਮਾਂ ਅਤੇ ਬੱਚੇ ਬਹੁਤ ਸਨ, ਜਿਨ੍ਹਾਂ ਨੂੰ ਬਚਾਣ ਦੀ ਖਾਤਰ ਇਥੇ ਭੇਜਿਆ ਗਿਆ ਸੀ। ਅੰਗ੍ਰੇਜ਼ ਆੱਕੀਆਂ ਦੇ ਦਲਾਂ ਨਾਲ ੧੯ ਦਿਨਾਂ ਤੀਕ ਬਹਾਦਰੀ ਨਾਲ ਲੜਦੇ ਰਹੇ। ਜੇ ਕਰ ਸਾਰੇ ਮਰਦ