ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/169

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੧)

ਹੀ ਹੁੰਦੇ ਤਾਂ ਆੱਕੀਆਂ ਵਿਚੋਂ ਨਿਕਲ ਜਾਂਦੇ, ਪਰ ਨਾਲ ਮੇਮਾਂ ਅਤੇ ਬੱਚੇ ਭੀ ਸਨ, ਉਨ੍ਹਾਂ ਨੂੰ ਕਿਸ ਦੇ ਹਵਾਲੇ ਕਰਦੇ? ਨਾਨਾ ਸਾਹਬ ਨੇ ਆਖਿਆ ਕਿ ਜੇਕਰ ਤੁਸੀ ਲੋਕ ਅਧੀਨ ਹੋ ਜਾਓ ਤਾਂ ਮੈਂ ਸਾਰਿਆਂ ਨੂੰ ਅਮਨਾਮਾਨ ਅਲਾਹਬਾਦ ਪੁਚਾ ਦੇਵਾਂਗਾ। ਅੰਗ੍ਰੇਜ਼ਾਂ ਦੀ ਬੁੱਧ ਮਾਰੀ ਗਈ, ਓਹ ਮੰਨ ਗਏ ਤੇ ਸਾਰੇ ਦੇ ਸਾਰੇ ਗੰਗਾ ਦੇ ਕੰਢੇ ਜਾਕੇ ਬੇੜੀਆਂ ਵਿੱਚ ਬੈਠ ਗਏ। ਬੇੜੀਆਂ ਦੇ ਛੁੱਟਣ ਦੀ ਹੀ ਢਿੱਲ ਸੀ ਕਿ ਨਾਨਾ ਸਾਹਿਬ ਦੇ ਬੰਦੂਕਚੀਆਂ ਨੇ ਵਾੜਾਂ ਝਾੜਨੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਸਾਰੇ ਮਾਰੇ ਗਏ, ਬੇੜੀਆਂ ਨੂੰ ਅੱਗ ਲਾ ਦਿੱਤੀ ਗਈ ਤੇ ਜੇਹੜੇ ਬਚ ਰਹੇ ਉਨ੍ਹਾਂ ਵਿਚੋਂ ਮਰਦ ਤਾਂ ਸਿਪਾਹੀਆਂ ਨੇ ਗੋਲੀਆਂ ਨਾਲ ਮਾਰ ਸੁੱਟੇ ਤੇ ਮੇਮਾਂ ਅਰ ਬੱਚੇ ਪਹਿਲਾਂ ਕੈਦ ਕੀਤੇ ਗਏ ਅਤੇ ਫੇਰ ਨਾਨਾ ਸਾਹਿਬ ਦੇ ਹੁਕਮ ਨਾਲ ਵੱਢ ਕੇ ਟੋਟੇ ਟੋਟੇ ਕੀਤੇ ਗਏ। ਇਨ੍ਹਾਂ ਦੀਆਂ ਲੋਥਾਂ ਘਸੀਟ ਕੇ ਇਕ ਖੂਹ ਵਿਚ ਭਰ ਦਿੱਤੀਆਂ ਗਈਆਂ॥

੧੨–ਆਕੀ ਸਿਪਾਹੀਆਂ ਨੇ 4 ਮਹੀਨਿਆਂ ਤੀਕ ਦਿੱਲੀ ਉੱਤੇ ਕਬਜਾਂ ਰਖਿਆ। ਇਸ ਸਮੇਂ ਵਿੱਚ ਕਲਕੱਤੇ, ਮਦਰਾਸ ਅਤੇ ਪੰਜਾਬ ਦੀਆਂ, ਫੌਜਾਂ ਆ ਗਈਆਂ। ਸਿੱਖਾਂ ਨੂੰ ਅਧੀਨ ਹੋਇਆ। ਕਵਲ ਅੱਠ ਵਰੇ ਹੀ ਹੋਏ ਸਨ, ਪਰ ਉਨ੍ਹਾਂ ਵੇਖ ਲਿਆ ਸੀ ਕਿ ਅੰਸ਼ ਰਾਜ ਕਿੱਤਾ ਸੁਖਦਾਇਕ