ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੦)

ਹਿੰਦੁਸਤਾਨ ਅਤੇ ਦੱਖਣ ਦੇਸ ਵਿੱਚ ਬੜਾ ਭਾਰੀ ਕਾਲ ਪਿਆ। ਉਤੋੜੁੱਤੀ ਦੋ ਵਰ੍ਹੇ ਮੀਂਹ ਵੇਲੇ ਸਿਰ ਨਾਂ ਪਿਆ ਤੇ ਪੰਜਾਹ ਲੱਖ ਆਦਮੀ ਕਾਲ ਕ੍ਰਾਲ ਦੀ ਭੇਟ ਹੋ ਗਏ। ਜੋ ਕੁਝ ਬਣ ਸਰ ਆਇਆ ਗਵਰਨਮੰਟ ਨੇ ਕਾਲ ਪੀੜਤ ਲੋਕਾਂ ਦੇ ਦੁਖ ਦੂਰ ਕਰਨ ਲਈ ਕੀਤਾ। ਅਨਾਜ ਦੇ ਢੇਰਾਂ ਦੇ ਢੇਰ ਦੂਜੇ ਦੇਸ਼ਾਂ ਤੋਂ ਰੇਲ ਅਤੇ ਜਹਾਜ਼ਾਂ ਵਿੱਚ ਲੱਦਕੇ ਉਨ੍ਹਾਂ ਇਲਾਕਿਆਂ ਵਿੱਚ ਪੁਚਾਏ ਗਏ ਜਿੱਥੇ ਕਾਲ ਪਿਆ ਹੋਇਆ ਸੀ। ੧੦ ਕ੍ਰੋੜ ਤੋਂ ਵੱਧ ਰੁਪੱਯਾ ਗਰੀਬਾਂ ਦੀ ਸਹਾਇਤਾ ਲਈ ਖਰਚ ਕੀਤਾ ਗਿਆ ਅਤੇ ਲੱਖਾਂ ਦੀਆਂ ਜਾਨਾਂ ਬਚ ਗਈਆਂ। ਇਸ ਕਾਲ ਦੇ ਪਿੱਛੋਂ ਰੇਲਾਂ ਦੇ ਵਧਾਣ ਵਿੱਚ ਵਧੀਕ ਜਤਨ ਕੀਤਾ ਗਿਆ, ਤਾਂ ਜੋ ਫੇਰ ਜੇ ਕਿਤੇ ਕਾਲ ਪਵੇ ਤਾਂ ਝੱਟ ਅਨਾਜ ਪੁਚਾਇਆ ਜਾਵੇ॥

੩–ਇਸ ਸਮੇਂ ਵਿੱਚ ਹੀ ਸ਼ੇਰ ਅਲੀ ਨੇ ਇੱਕ ਰੂਸੀ ਅਫ਼ਸਰ ਦੀ ਕਾਬਲ ਵਿੱਚ ਸ੍ਵਾਗਤ ਕੀਤੀ ਅਤੇ ਵੈਸਰਾਇ ਦੇ ਇੱਕ ਅਫ਼ਸਰ ਨੂੰ ਜੋ ਮਿੱਤ੍ਰਚਾਰੀ ਦੇ ਸੰਬੰਧ ਵਿੱਚ ਗਿਆ ਸੀ ਆਉਣ ਦੀ ਆਗਿਆ ਨਾਂ ਦਿੱਤੀ। ਇਸ ਦਾ ਏਹ ਤਤਪਰਜ ਸੀ ਕਿ ਜੇਕਰ ਰੂਸੀ ਹਿੰਦੁਸਤਾਨ ਉੱਤੇ ਧਾਵਾ ਕਰਨਗੇ ਤਾਂ ਮੈਂ ਉਨਾਂ ਦੀ ਸਹਾਇਤਾ ਕਰਾਂਗਾ। ਅੰਗ੍ਜ਼ ਮਿੱਤ੍ਰਤਾਈ ਦੀ ਆਸ ਨਾਂ ਰੱਖਣ। ਇਸ ਕਾਰਨ ਸ਼ੇਰ ਅਲੀ ਨਾਲ ਲੜਾਈ ਸ਼ੁਰੂ ਹੋ ਗਈ। ਅੰਗ੍ਰੇਜ਼ੀ