ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪੬)

ਵਧਣਾ ਸ਼ੁਰੂ ਕੀਤਾ ਅਤੇ ਫ਼੍ਰਾਂਸੀਆਂ ਦਾ ਸੂਰਜ ਢਲਨਾ ਸ਼ੁਰੂ ਹੋਇਆ॥

੧੪–ਮੇਜਰ ਲਾਰੈਂਸ ਅਤੇ ਕਲਾਈਵ ਤ੍ਰਿਚਨਾ ਪਲੀ ਉੱਤੇ ਚੜਦੇ ਹੀ ਗਏ। ਬੜਾ ਘੋਰ ਸੰਗ੍ਰਾਮ ਹੋਇਆ, ਫ਼੍ਰਾਂਸੀ ਹਾਰ ਗਏ ਅਤੇ ਕੈਦ ਹੋ ਗਏ। ਤ੍ਰਿਚਨਾ ਪਲੀ ਅੰਗ੍ਰੇਜ਼ਾਂ ਦੇ ਹੱਥ ਆਈ ਅਤੇ ਉਹਨਾਂ ਅਪਣੇ ਮਿੱਤ੍ਰ ਮਹੰਮਦ ਅਲੀ ਨੂੰ ਕਰਨਾਟਕ ਦਾ ਨਵਾਬ ਬਣਾ ਦਿੱਤਾ। ਚੰਦਾ ਸਾਹਿਬ ਨੱਸ ਕੇ ਤੰਜੋਰ ਪੁੱਜਾ ਅਤੇ ਓਥੋਂ ਦੇ ਮਰਹਟੇ ਰਾਜਾ ਦੇ ਹੁਕਮ ਨਾਲ ਕਤਲ ਕੀਤਾ ਗਿਆ॥

੧੫–ਉਪ੍ਰੰਤ ਕਪਤਾਨ ਕਲਾਈਵ ਵਲੈਤ ਗਿਆ, ਕਾਰਨ ਇਹ ਸੀ ਕਿ ਬਹੁਤ ਮੇਹਨਤ ਕਰਕੇ ਬੀਮਾਰ ਹੋ ਗਿਆ ਸੀ। ਇੰਗਲੈਂਡ ਦੇ ਬਾਦਸ਼ਾਹ ਨੇ ਵਡਿਆਉਣ ਲਈ ਉਸਨੂੰ ਆਪਣੀ ਨਿਜ ਦੀ ਫ਼ੌਜ ਦੇ ਕਰਨੈਲ ਦੀ ਪਦਵੀ ਦਿੱਤੀ ਅਤੇ ਈਸ੍ਟ ਇੰਡੀਆ ਕੰਪਨੀ ਨੇ ਇਕ ਤਲਵਾਰ, ਜਿਸਦੀ ਕੀਮਤ ਪੰਜ ਸੌ ਪਿੰਡ ਸੀ ਅਤੇ ਜਿਸਦੇ ਕਬਜ਼ੇ ਵਿੱਚ ਹੀਰੇ ਜੜੇ ਹੋਏ ਸਨ, ਇਸਦੀ ਭੇਟਾ ਕੀਤੀ। ਕਲਾਈਵ ਧਨ ਅਤੇ ਜੱਸ ਕੀਰਤੀ ਨਾਲ ਪੂਰਤ ਹੋ ਗਿਆ, ਅਰ ਅੰਗ੍ਰੇਜ਼ ਉਸਨੂੰ 'ਅਰਕਾਟ ਬੀਜ' ਆਖਣ ਲੱਗੇ॥

੧੬–ਹੁਣ ਅੰਗ੍ਰੇਜ਼ੀ ਅਤੇ ਫ਼੍ਰਾਂਸੀ ਕੰਪਨੀਆਂ ਨੇ ਹਕਮ ਨਾਮੇ ਜਾਰੀ ਕੀਤੇ ਕਿ ਅੱਗੇ ਨੂੰ ਦੋਹਾਂ ਧਿਰਾਂ ਦੇ ਨੌਕਰ ਚਾਕਰ ਆਪਸ ਵਿੱਚ ਨਾਂ ਲੜਨ॥