ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੫)

ਤੀਰਾਹ ਦਾ ਧਾਵਾ ਆਖਦੇ ਹਨ, ਬਹੁਤੇ ਰੁਪੱਯਾ ਖਰਚ ਹੋਇਆ ਅਤੇ ਕਈ ਆਦਮੀ ਮਾਰੇ ਗਏ। ਏਹ ਵੈਸਰਾਇ ਸੰ: ੧੮੯੯ ਵਿੱਚ ਵਿਦਾ ਹੋ ਗਿਆ।

੧੦–ਸੰਨ ੧੮੯੯ ਵਿਚ ਲਾਰਡ ਕਰਜ਼ਨ ਹਿੰਦੁਸਤਾਨ ਦੇ ਵੈਸਰਾਇ ਬਣਕੇ ਆਏ ਅਤੇ ਸੱਤ ਵਰ੍ਹੇ ਅਰਥਾਤ ਸੰ: ੧੮੯੯ ਤੋਂ ਸੰ: ੧੯੦੫ ਤਕ ਹਿੰਦੁਸਤਾਨ ਦੇ ਵੈਸਰਾਇ ਰਹੇ। ਆਉਂਦਿਆਂ ਹੀ ਆਪ ਨੇ ਹਰ ਮੈਹਕਮੇ ਦਾ ਸੁਧਾਰ ਸ਼ੁਰੂ ਕਰ ਦਿੱਤਾ। ਬਹੁਤ ਰੁਪਯਾ ਖਰਚ ਕਰਕੇ ਅਜਿਹੇ ਢੰਗ ਕੱਢੇ ਜਿਨ੍ਹਾਂ ਨਾਲ ਸਰਕਾਰੀ ਅਫਸਰ ਅਗੇ ਲਈ ਹਿੰਦ ਵਾਸੀਆਂ ਨੂੰ ਕਾਲ ਅਤੇ ਪਲੇਗ ਤੋਂ ਜਿੱਥੋਂ ਤਕ ਮਨੂੰਖ ਕਰ ਸਕਦਾ ਹੈ ਬਚ ਸਕਣ। ਸੈਂਕੜੇ ਮੀਲ ਲੰਮੀਆਂ ਨਵੀਆਂ ਨੈਹਰਾਂ ਕਢਾਈਆਂ, ਵੱਡੇ ਵੱਡੇ ਜ਼ਮੀਨ ਦੇ ਟੁਕੜੇ ਜੇਹੜੇ ਐਵੇਂ ਪਏ ਸਨ ਵਾਹੀ ਜੋਗ ਹੋ ਗਏ। ਪਾਣੀ ਦੇ ਘਾਟੇ ਨੂੰ ਦੂਰ ਕਰਨ ਲਈ ਬਹੁਤ ਸਾਰੇ ਖੂਹ ਅਤੇ ਤਲਾ ਪੁਟਾਏ। ਦੇਸ ਦੇ ਕਈ ਹਿੱਸਿਆਂ ਵਿਚ ਰੇਲ ਬਨਾਈ, ਵਿੱਦ੍ਯਾ ਉੱਤੇ ਵਿਸ਼ੇਸ਼ ਕਰਕੇ ਗ੍ਰੀਬਾਂ ਲਈ ਮੁਢਲੀ ਵਿੱਦ੍ਯਾ ਉਤੇ, ਅੱਗੇ ਨਾਲੋਂ ਵਧੇਰਾ ਰੁਪਯਾ ਖ਼ਰਚ ਕੀਤਾ। ਪੁਲੀਸ ਦੇ ਮੈਹਕਮੇ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਅਤੇ ਵੱਡੇ ੨ ਲਾਇਕ ਆਦਮੀ ਪੁਲੀਸ ਵਿਚ ਭਰਤੀ ਕੀਤੇ। ਫੌਜ ਦੇ ਸੁਧਾਰ ਦੀਆਂ ਕਈ ਤਜਵੀਜ਼ਾਂ ਕੀਤੀਆਂ ਗਈਆਂ। ੨0 ਵਰ੍ਹੇ ਤੋਂ ਮਸੂਲ