ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੭)

ਕਬਜ਼ਾ ਕਰ ਲਿਆ। ਸਿੱਟਾ ਏਹ ਨਿਕਲਿਆ। ਤਿੱਬਤੀਆਂ ਨੂੰ ਸੁਲਾਹ ਕਰਨੀ ਪਈ ਅਤੇ ਉਨ੍ਹਾਂ ਦੇ ਦੇਸ ਦੇ ਕਈ ਹਿੱਸਿਆਂ ਵਿੱਚ ਹਿੰਦੁਸਤਾਨੀਆਂ ਨੂੰ ਬਪਾਰ ਦੀ ਆਗ੍ਯਾ ਹੋ ਗਈ।

੧੨–ਪ੍ਰਬੰਧ ਨੂੰ ਸੁਖੱਲਾ ਤੇ ਚੰਗਾ ਕਰਨ ਲਈ ਲਾਰਡ ਕਰਜ਼ਨ ਨੇ ਦੋ ਨਵੇਂ ਸੂਬੇ ਬਣਾਏ, ਸਿੰਧ ਪਾਰ ਦੇ ਉੱਤ੍ਰ ਪੱਛਮੀ ਇਲਾਕੇ ਨੂੰ ਰਲਾ ਕੇ ਉੱਤ੍ਰ ਪੱਛਮੀ ਸੂਬਾ ਬਣਾਇਆ ਅਤੇ ਗੰਗਾ ਨਦੀ ਦੇ ਪੂਰਬ ਦਾ ਦੇਸ ਅੱਡ ਕਰਕੇ ਓਹ ਸੂਬਾ ਬਣਾਇਆ ਜੇਹੜਾ ਪੂਰਬੀ ਬੰਗਾਲ ਅਤੇ ਆਸਾਮ ਦੇ ਨਾਉਂ ਤੇ ਪ੍ਰਸਿੱਧ ਹੈ।

੧੨–ਸ੍ਰੀ ਮਹਾਰਾਣੀ ਵਿਕਟੋਰੀਆ ਜੀ ਜੋ ਸਾਰੀਆਂ ਰਾਣੀਆਂ ਦੇ ਸਿਰਤਾਜ ਸਨ ਜੇਹੜੀਆਂ ਅੱਜ ਤੱਕ ਸੰਸਾਰ ਭਰ ਵਿੱਚ ਰਾਜ ਕਰ ਚੁਕੀਆਂ ਹਨ ੨੨ ਜਨਵਰੀ ੧੯੦੧ ਨੂੰ ਇਸ ਸੰਸਾਰ ਅਸਾਰ ਤੋਂ ਚਲਾਣਾ ਕਰ ਗਏ ਅਤੇ ਉਨਾਂ ਦੇ ਵੱਡੇ ਪੁਤ੍ਰ ਪ੍ਰਿੰਸ ਔਫ਼ ਵੇਲਜ਼ ਐਡਵਰਡ ਨੂੰ ਸਪਤਮ ਦੇ ਨਾਉਂ ਨਾਲ ਇੰਗਲੈਂਡ ਦੇ ਬਾਦਸ਼ਾਹ ਅਤੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਬਣੇ। ਉਨ੍ਹਾਂ ਦੇ ਸਪੁੱਤ੍ਰ ਪ੍ਰਿੰਸ ਜਾਰਜ (ਜੋ ਅਜ ਕੱਲ ਸਾਡੇ ਸ਼ਹਿਨਸ਼ਾਹ ਹਨ) ਸੰ: ੧੯੦੫ ਵਿੱਚ ਕ੍ਰਿਪਾ ਪੂਰਬਕ ਹਿੰਦੁਸਤਾਨ ਦੀ ਸੋਚ ਨੂੰ ਆਏ, ਆਪ ਨੇ ਤਿੰਨ ਮਹੀਨੇ ਦੇਸ਼ ਰਟਨ ਕਰਕੇ ਹਿੰਦੁਸਤਾਨ ਦੇ ਦੇਸ ਅਤੇ ਪ੍ਰਜਾ ਨੂੰ ਦੇਖਿਆ ਭਾਲਿਆ।