ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫o੫)

੬–ਪਰ ਕਾਨੂਨ ਦੇ ਸਾਮ੍ਹਣੇ ਸਭ ਆਦਮੀ ਇੱਕੋ ਜਹੇ ਹਨ। ਬ੍ਰਹਮਣ ਲਈ ਕਾਨੂੰਨ ਉੱਤੇ ਤੁਰਨਾਂ ਐਤਨਾ ਜ਼ਰੂਰੀ ਹੈ ਜਿਤਨਾ ਸੂਦਰ ਲਈ, ਇਸੇ ਤਰਾਂ ਰਈਸ ਲਈ ਭੀ ਓਹੀ ਕਾਨੂੰਨ ਹੈ ਜੋ ਇਕ ਕੁੱਲੀ ਲਈ ਹੈ। ਜੇਕਰ ਉਚੀ ਜਾਤ ਦਾ ਕੋਈ ਜੁਰਮ ਕਰੇ ਤਾਂ ਉਸਨੂੰ ਭੀ ਦੰਡ ਮਿਲਦਾ ਹੈ। ਸੰ: ੧੮੧੭ ਤੋਂ ਲੈ ਕੇ ਇਹ ਕਾਨੂੰਨ ਪ੍ਰਚਲਤ ਹੈ। ਮਨੂੰ ਜੀ ਦੇ ਕਾਨੂਨ ਅਨੁਸਾਰ ਬ੍ਰਹਮਣ ਨੂੰ ਕੋਈ ਦੰਡ ਨਹੀਂ ਦਿਤਾ ਜਾਂਦਾ ਸੀ, ਭਾਵੇਂ ਓਹ ਕਿੱਡਾ ਹੀ ਵੱਡਾ ਜੁਰਮ ਕਿਉਂ ਨਾ ਕਰੇ॥

੭–ਜਿਸਤਰਾਂ ਧਰਮ ਵਿਚ ਖੁੱਲ੍ਹ ਹੈ ਇਸੇ ਤਰੁ ਖਾਣ ਪੀਣ, ਪਹਿਨਣ ਅਤੇ ਰਹਿਤ ਬਹਿਤ ਵਿੱਚ ਭੀ ਹਰੇਕ ਆਦਮੀ ਆਪਣੀ ਮਰਜੀ ਦਾ ਮਾਲਕ ਹੈ, ਭਾਵੇਂ ਕੋਈ ਘੋੜੇ ਤੇ ਚੜ੍ਹੇ ਭਾਵੇਂ ਹਾਥੀ ਤੇ, ਭਾਵੇਂ ਗੱਡੀ ਵਿਚ ਜਾਵੇ ਭਾਵੇਂ ਪੈਰੀਂ, ਭਾਵੇਂ ਛਤ੍ਰੀ ਤਾਣ ਕੇ ਤੁਰੇ ਭਾਵੇਂ ਨੰਗਾ, ਭਾਵੇਂ ਪਗੜੀ ਬੰਨ੍ਹੇ ਭਾਵੇਂ ਟੋਪੀ ਰੱਖੇ, ਭਾਵੇਂ ਟੋਪੀ ਅੰਗ੍ਰੇਜ਼ੀ ਹੋਵੇ ਭਾਵੇਂ ਦੇਸੀ, ਝੌਂਪੜੀ ਵਿੱਚ ਰਹੇ ਅਥਵਾ ਮਹੱਲ ਵਿਚ, ਰੇਸ਼ਮੀ ਕੱਪੜੇ ਪਹਨੇਂ ਭਾਵੇਂ ਸੂਤੀ, ਕੋਈ ਰੋਕ ਟੋਕ ਨਹੀਂ ਕਰ ਸਕਦਾ, ਇਤਿ ਆਦਿਕ, ਜਿਵੇਂ ਜੀ ਚਾਹੇ ਰੋਟੀ ਕਮਾਏ, ਕੋਈ ਜ਼ਰੂਰੀ ਨਹੀਂ ਹੈ ਕਿ ਆਪਣੇ ਪਿਓ ਦਾਦੇ ਦਾ ਹੀ ਕਮਾਮ ਕਰੇ। ਹਿੰਦੁਸਤਾਨ ਵਿੱਚ ਇਹੋ ਜਿਹੀ ਖੁੱਲ