ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫o੭)

੨-ਅਮਨ ਚੈਨ ਅਤੇ ਉਸਦੇ ਲਾਭ

੭–ਹਰੇਕ ਦੇਸ਼ ਲਈ ਸਭ ਤੋਂ ਵਡਾ ਸੁਖ ਅਮਨ ਹੈ ਅਤੇ ਸਭ ਤੋਂ ਵੱਡਾ ਦੁੱਖ ਜੁੱਧ, ਜੁੱਧ ਅਥਵਾ ਲੜਾਈ ਵਿੱਚ ਬਹੁਤ ਤਕਲੀਫ ਹੁੰਦੀ ਹੈ, ਬਹੁਤ ਸਾਰੇ ਆਦਮੀ ਮਰਦੇ ਹਨ, ਕੇਵਲ ਓਹੀ ਸਿਪਾਹੀ ਆਪਣੀਆਂ ਜਾਨਾਂ ਨਹੀਂ ਦਿੰਦੇ ਜਿਹੜੇ ਅੱਗੇ ਹੋ ਕੇ ਲੜਾਈ ਵਿੱਚ ਲੜਦੇ ਹਨ ਸਗੋਂ ਬਹੁਤ ਸਾਰੇ ਘਰ ਬੈਠੇ ਉਨ੍ਹਾਂ ਦੇ ਟੱਬਰ ਕਬੀਲੇ ਅਤੇ ਬਾਲ ਬੱਚੇ ਭੀ ਰੁੜ੍ਹ ਜਾਂਦੇ ਹਨ।

੨–ਲੜਾਈ ਦੇ ਮੌਕੇ ਜਦ ਫੌਜਾਂ ਏਧਰ ਓਧਰ ਕੂਚ ਕਰਦੀਆਂ ਹੋਣ ਤਾਂ ਖੇਤ ਬਿਨਾਂ ਵਾਹੇ, ਬੀਜੇ ਪਏ ਰਹਿੰਦੇ ਹਨ, ਕ੍ਰਿਸਾਨ ਖੇਤਾਂ ਵਿੱਚ ਜਾਣੋਂ ਡਰਦੇ ਹਨ, ਇਸ ਕਰਕੇ ਫਸਲਾਂ ਨਹੀਂ ਹੁੰਦੀਆਂ, ਕਾਲ ਪੈ ਜਾਂਦਾ ਹੈ ਅਤੇ ਅਨੇਕਾਂ ਆਦਮੀ ਭੁੱਖ ਦੋਖੇ ਮਰ ਜਾਂਦੇ ਹਨ, ਜਦ ਲੋਕਾਂ ਨੂੰ ਖਾਣ ਨੂੰ ਅੰਨ ਦਾਣਾ ਨਹੀਂ ਮਿਲਦਾ ਤਾਂ ਆਤ੍ਰ ਹੋਕੇ ਜੜ੍ਹਾਂ, ਘਾਹ ਆਦਿਕ ਜੋ ਮਿਲੇ ਖਾ ਜਾਂਦੇ ਹਨ, ਇਸ ਕਰਕੇ ਬੀਮਾਰ ਹੋ ਜਾਂਦੇ ਹਨ। ਹੈਜ਼ਾ ਅਦਿਕ ਮਹਾਂ ਮਾਰੀਆਂ ਆ ਦਰਸ਼ਨ ਦੇਂਦੀਆਂ ਹਨ, ਅਤੇ ਅਣਗਿਣਤ ਆਦਮੀ ਭੇਟਾ ਹੋ ਜਾਂਦੇ ਹਨ।

੩–ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਕੂਚ ਕਰਦੇ ਹੋਏ ਫੌਜੀ ਸਪਾਹੀ ਲੋਕਾਂ ਨੂੰ ਲੁੱਟ ਲੈਂਦੇ