ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫o੮)

ਹਨ ਅਤੇ ਜੋ ਕੁਝ ਚੁੱਕਿਆ ਜਾਵੇ ਚੁੱਕ ਲਜਾਂਦੇ ਹਨ, ਜਿਸਤਰਾਂ ਪਾਠਕਾਂ ਨੂੰ ਪਤਾ ਹੈ ਕਿ ਪਹਲੇ ਕਈ ਵਾਰ ਹੋ ਚੁਕਿਆ ਹੈ।

੪–ਭਾਵੇਂ ਸਾਰੇ ਹਿੰਦੁਸਤਾਨ ਵਿੱਚ ਕਈ ਵੱਡੇ ਵੱਡੇ ਜੁੱਧ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਲੱਖਾਂ ਆਦਮੀਆਂ ਦੇ ਨੁਕਸਾਨ ਹੋਏ ਹਨ, ਪਰ ਹਿੰਦੁਸਤਾਨ ਦੇ ਹੋਰ ਸੂਬਿਆਂ ਨਾਲੋਂ ਪੰਜਾਬ ਉੱਤੇ ਬਹੁਤ ਹੀ ਬਿਪਤਾ ਆ ਚੁੱਕੀ ਹੈ। ਉੱਤ੍ਰੀ ਹਮਲੇ ਕਰਨ ਵਾਲਿਆਂ ਦੀਆਂ ਫੌਜਾਂ ਕਈ ਵਾਰ ਪੰਜਾਬ ਵਿੱਚ ਆਈਆਂ ਜਿਨ੍ਹਾਂ ਦਾ ਵਰਨਣ ਵਿਸਤਾਰ ਨਲ ਅੱਗੇ ਹੋ ਚੁਕਿਆ ਹੈ, ਤੁਹਾਨੂੰ ਪਤਾ ਹੈ ਕਿ ਪਠਾਨ ਤੇ ਈਰਾਨੀ, ਗਿਲਜੇ ਤੇ ਗੌਰੀ, ਤੁਰਕ ਤੇ ਤਾਤਾਰੀ, ਮਹਮੂਦ ਗਜ਼ਨਵੀ ਤੇ ਤੈਮੂਰ, ਨਾਦਰ ਸ਼ਾਹ ਤੇ ਅਬਦਾਲੀ ਆਦਿਕ ਹੋਰ ਹਮਲੇ ਕਰਨ ਵਾਲਿਆਂ ਦੇ ਅਧੀਨ ਹੋਕੇ ਕਿਤਨੀ ਵਾਰੀ ਪੰਜਾਬ ਵਿੱਚ ਆਏ ਅਤੇ ਦੇਸ ਦਾ ਨਾਸ ਕੀਤਾ। ਅਣਗਿਣਤ ਹਿੰਦ ਵਾਸੀਆਂ ਨੂੰ ਵੱਢ ਸੁੱਟਿਆ ਅਤੇ ਫਲਦੇ ਫੁਲਦੇ ਸ਼ਹਿਰਾਂ ਵਿੱਚੋਂ ਅਤੋਲਵਾਂ ਮਾਲ ਅਸਬਾਬ ਲੈ ਗਏ। ਇਸੇ ਕਰਕੇ ਦਿੱਲੀ ਸ਼ੈਹਰ ਕਈ ਵਾਰੀ ਲੁੱਟਿਆ ਗਿਆ।

੫–ਕੇਵਲ ਬਿਦੇਸੀ ਹਮਲੇ ਕਰਨ ਵਾਲੇ ਹੀ ਦੇਸ ਨੂੰ ਬਰਬਾਦ ਨਹੀਂ ਕਰਦੇ ਸਨ, ਸੱਗੋਂ ਹਿੰਦੁਸਤਾਨ ਦੇ ਰਾਜੇ ਮਹਾਰਾਜੇ ਭੀ ਆਪੋ ਵਿੱਚ ਲੜਦੇ