ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫o੯)

ਰਹਿੰਦੇ ਸਨ, ਅਜਿਹੀਆਂ ਘਰੋਗੀ ਲੜਾਈਆਂ ਦੇ ਹਾਲ ਭੀ ਤੁਸੀਂ ਇਤਹਾਸ ਵਿੱਚ ਪੜ੍ਹ ਚੁੱਕੇ ਹੋ।

੬–ਵਰਤਮਾਨ ਸਮੇਂ ਦੇ ਇਤਹਾਸ ਵਿੱਚ ਸ਼ੈਦ ਸਭ ਤੋਂ ਭੈੜਾ ਸਮਾਂ ਔਰੰਗਜ਼ੇਬ ਦੀ ਮ੍ਰਿਤੂ ਅਤੇ ਅੰਗ੍ਰੇਜ਼ੀ ਰਾਜ ਦੇ ਇਸਥਿਤ ਹੋਣ ਦੇ ਵਿਚਕਾਰ ਦਾ ਸਮਾਂ ਹੋਵੇਗਾ, ਅਰਥਾਤ ਸੰ: ੧੭੦੦ ਤੋਂ ੧੮੨੦ ਈ: ਤਕ। ਵਿਸ਼ੇਸ਼ ਕਰਕੇ ਔਰੰਗਜ਼ੇਬ ਦੀ ਮੌਤ ਪਿੱਛੋਂ ਇਕ ਸਦੀ ਦੇ ਲਗਭਗ ਦਾ ਸਮਾਂ ਰਾਜ ਰੌਲੇ, ਭੈੜੇ ਪ੍ਰਬੰਧ ਅਤੇ ਆਕੀਆਂ ਦਾ ਸਮਾਂ ਕਹਣਾ ਚਾਹੀਦਾ ਹੈ।

੭–ਔਰੰਗਜ਼ੇਬ ਦੀ ਮ੍ਰਿਤੂ ਪਿਛੋਂ ਮੁਗਲ ਰਾਜ ਦੇ ਟੁਕੜੇ ਟੁਕੜੇ ਹੋ ਗਏ ਅਤੇ ਸਾਰੇ ਹਿੰਦੁਸਤਾਨ ਵਿੱਚ ਕਿਤਨੇ ਸੁਤੰਤ੍ਰ ਰਾਜਵਾੜੇ ਕੈਮ ਹੋ ਗਏ। ਇਹ ਛੋਟੇ ਛੋਟੇ ਰਾਜੇ ਆਪੋ ਵਿੱਚ ਲੜਦੇ ਰਹਿੰਦੇ ਸਨ, ਮਰਹਟਿਆਂ ਦੀਆਂ ਫੌਜਾਂ ਨੇ ਸਾਰੇ ਉਤ੍ਰੀ ਹਿੰਦੁਸਤਾਨ ਨੂੰ ਲੁੱਟਿਆ ਪੁੱਟਿਆ, ਦੇਸ ਨੂੰ ਵੈਰਾਨ ਕਰ ਦਿੱਤਾ, ਲੋਕਾਂ ਨੂੰ ਲੁੱਟ ਲਿਆ, ਜਿਹੜੇ ਅਪਣਾ ਮਾਲ ਦੌਲਤ ਦੇਣੋਂ ਨਾਂਹ ਕਰਦੇ ਸਨ, ਉਨ੍ਹਾਂ ਨੂੰ ਕਤਲ ਕਰ ਦਿੰਦੇ ਸਨ, ਅਤੇ ਹੋਰ ਕਈ ਪ੍ਰਕਾਰ ਦੇ ਅਸਹ ਕਸ਼ਟ ਦਿੰਦੇ ਸਨ। ਦੇਸ ਵਿੱਚ ਪ੍ਰਬੰਧ ਰੱਖਣ ਲਈ ਕੋਈ ਜੋਰ ਵਾਲਾ ਰਾਜ ਨਹੀਂ ਸੀ, ਇਸ ਕਰਕੇ ਡਾਕੂਆਂ, ਚੋਰਾਂ ਅਤੇ ਠੱਗਾਂ ਨਾਲ ਦੇਸ ਭਰ ਗਿਆ, ਕੋਈ ਆਦਮੀ ਭੀ ਬਚ ਨਹੀਂ