ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧o)

ਸਕਦਾ ਸੀ, ਤਕੜੇ ਪਹਰੇ ਬਿਨਾਂ ਸਫਰ ਨਹੀਂ ਹੋ ਸਕਦਾ ਸੀ, ਇਹ ਹੁੰਦਿਆਂ ਭੀ ਕਈ ਲੋਕ ਜਿਹੜੇ ਸਫਰ ਤੇ ਜਾਂਦੇ ਸੀ ਮੁੜਕੇ ਨਹੀਂ ਅਉਦੇ ਸਨ॥

੬–ਤੁਸੀਂ ਅਮਨ ਚੈਨ ਦੇ ਸਮੇਂ ਵਿੱਚ ਰਹਿਨ ਵਾਲੇ ਉਨਾਂ ਸਮਿਆਂ ਦੀ ਲੁੱਟ ਮਾਰ ਦਾ ਅੰਦਾਜ਼ਾ ਨਹੀਂ ਲਾ ਸਕਦੇ।।

ਪਿਛਲੇ ਸੱਠ ਵਰਿਹਾਂ ਵਿੱਚ ਉਤ੍ਰੀ ਹਿੰਦੁਸਤਾਨ ਵਿੱਚ ਅਤੇ ਘੱਟ ਤੋਂ ਘੱਟ ਸ ਵਰਹੇ ਤੋਂ ਲੈਕੇ ਦੱਖਣੀ ਹਿੰਦਸਤਾਨ ਵਿੱਚ ਕੋਈ ਜੁੱਧ ਨਹੀਂ ਹੋਇਆ। ਸਾਡੀ ਨਿਯਾਇਕਾਰੀ ਸਰਕਾਰ ਦੇ ਸਮੇਂ ਵਿੱਚ ਹਰ ਪਾਸੇ ਅਮਨ ਚੈਨ ਨਜ਼ਰੀਂ ਪੈਂਦਾ ਹੈ॥

੬–ਦੇਸ ਦੇ ਕੁਝ ਹਿੱਸੇ ਵਿੱਚ ਅਮਨ ਚੈਨ ਦਾ ਸਿੱਕਾ ਜਮਉਣ ਲਈ ਜੋਰ ਵਾਲੇ ਹਾਕਮ ਦੀ ਲੋੜ ਹੋਇਆ ਕਰਦੀ ਹੈ, ਜਿਹੜਾ ਬਦਅਮਨੀ ਨਾਂ ਹੋਣ ਦੇਵੇ, ਆਕੀਆਂ ਨੂੰ ਦੰਡ ਦੇਵੇ, ਬਦੇਸੀ ਹਮਲਾ ਕਰਨ ਵਾਲਿਆਂ ਨੂੰ ਦੇਸ ਵਿੱਚ ਨਾ ਵੜਨ ਦੇਵੇ, ਅਤੇ ਡਾਕੂਆਂ ਅਤੇ ਲੁਟੇਰਿਆਂ ਤੋਂ ਦੇਸ ਨੂੰ ਬਚਾਕੇ ਰੱਖੇ॥

੧੦–ਹਿੰਦੁਸਤਾਨ ਦੇ ਵਸਨੀਕ ਕਈ ਨਸਲਾਂ ਅਤੇ ਕਈ ਕੌਮਾਂ ਦੇ ਹਨ, ਓਹ ਅੱਡ ਅੱਡ ਬੋਲੀਆਂ ਬੋਲਦੇ ਹਨ, ਕਈ ਮਤ ਮਤਾਂਤ੍ਰਾਂ ਨੂੰ ਮੰਨਦੇ ਹਨ ਅਤੇ ਕਈ ਜਾਤੀਆਂ ਵਿੱਚ ਵੰਡੇ ਹੋਏ ਹਨ। ਇਕ ਸਿੱਖ ਅਥਵਾ ਪਠਾਨ ਬੰਗਾਲੀ ਅਥਵਾ ਮਰਹਟੇ