ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧੫)

ਰੇਲ ਦੀ ਪਟੜੀ ਤੋਂ ਬਹੁਤ ਫ਼ੈਦਾ ਹੈ, ਹਿੰਦੁਸਤਾਨ ਵਿੱਚ ਬਹੁਤ ਸਾਰਾ ਮਾਲ ਬਾਹਰੋਂ ਆਉਂਦਾ ਹੈ ਅਤੇ ਰੇਲ ਦਵਾਰਾ ਇੱਕ ਥਾਂ ਤੋਂ ਦੂਜੀ ਥਾਂ ਬਹੁਤ ਛੇਤੀ ਅਤੇ ਘੱਟ ਖਰਚ ਨਾਲ ਪਹੁੰਚਾਇਆ ਜਾ ਸਕਦਾ ਹੈ, ਇਸੇ ਤਰਾਂ ਕਈ ਚੀਜ਼ਾਂ ਬਾਹਰ ਨੂੰ ਜਾਂਦੀਆਂ ਹਨ। ਕਿਉਂਕਿ ਬੜੇ ਸੁਖ ਨਾਲ ਬੰਦਰਗਾਹਾਂ ਤੇ ਪਹੁੰਚਾਈਆਂ ਜਾ ਸਕਦੀਆਂ ਹਨ, ਜਿਥੋਂ ਜਹਾਜ਼ਾਂ ਵਿੱਚ ਲੱਦਕੇ ਬਦੇਸਾਂ ਨੂੰ ਭੇਜੀਆਂ ਜਾਂਦੀਆਂ ਹਨ। ਇਸੇਤਰਾਂ ਹਿੰਦੁਸਤਾਨ ਦੇ ਇਕ ਹਿੱਸੇ ਤੋਂ ਦੂਜੇ ਤਕ ਮਾਲ ਪਹੁੰਚਾਇਆ ਜਾਂਦਾ ਹੈ, ਜੇਕਰ ਕਿਸੇ ਸੂਬੇ ਵਿੱਚ ਚੰਗੀ ਫਸਲ ਹੋਵੇ ਤਾਂ ਜਿਤਨਾ ਅਨਾਜ ਉਥੋਂ ਦੇ ਵਸਨੀਕਾਂ ਦੇ ਖਰਚ ਤੋਂ ਬਚ ਰਹੇ ਓਹ ਇਸ ਨਾਲੋਂ ਕਿ ਪਿਆ ਪਿਆ ਸੜ ਜਾਵੇਂ ਵੇਚ ਦਿੱਤਾ ਜਾਂਦਾ ਹੈ ਅਤੇ ਉਨਾਂ ਇਲਾਕਿਆਂ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਬਾਰਸ਼ ਦੇ ਨਾ ਹੋਣ ਕਰਕੇ ਖਾਣੇ ਦੀਆਂ ਚੀਜਾਂ ਨਾ ਪੈਦਾ ਹੋਈਆਂ ਹੋਣ। ਇਸ ਢੰਗ ਨਾਲ ਕਾਲ ਨੂੰ ਰੋਕਿਆ ਜਾਂਦਾ ਹੈ।

੬–ਇਹ ਰੇਲਾਂ ਲੋਹੇ ਦੇ ਪੁਲਾਂ ਦਵਾਰਾ ਵੱਡੇ ਦਰਿਆਵਾਂ ਨੂੰ ਲੰਘਦੀਆਂ ਹਨ। ਇਨ੍ਹਾਂ ਪੁਲਾਂ ਵਿੱਚੋਂ ਕਈ ਤਾਂ ਬਹੁਤ ਵੱਡੇ ਹਨ ਅਤੇ ਮੀਲ ਤੋਂ ਵੱਧ ਲੰਮੇ ਹਨ, ਲੰਮੀਆਂ ਰੇਲ ਗੱਡੀਆਂ ਦਿਨ ਰਾਤ ਇਨ੍ਹਾਂ ਉੱਤੋਂ ਦੀ ਬਿਨ ਰੋਕ ਟੋਕ ਦੇ ਚਲਦੀਆਂ ਰਹਿੰਦੀਆਂ ਹਨ। ਪਿਛਲਿਆਂ ਸਮਿਆਂ ਵਿਚ