ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/210

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧੮)

੩-ਸੰ: ੧੮੫੪ ਵਿੱਚ ਡਾਕਖਾਨੇ ਦਾ ਮਹਕਮਾ ਬਣਿਆਂ ਅਤੇ ਟਿਕਟ ਵੀ ਬਣਾਏ ਗਏ। ਇਸ ਸਮੇਂ ਸਾਰਾ ਹਿੰਦੁਸਤਾਨ ਇੱਕ ਸਰਕਾਰ ਦੇ ਅਧੀਨ ਸੀ, ਇਸ ਲਈ ਵਿੱਥ ਦੇ ਖਿਆਲ ਨੂੰ ਛੱਡ ਕੇ ਮਸੂਲ ਨੀਯਤ ਕੀਤਾ ਗਿਆ। ਪਿੱਛੋਂ ਮਸੂਲ ਘਟਦਾ ਘਟਦਾ ਹੁਣ ਦੇ ਮਸੂਲ ਤੱਕ ਪਹੁੰਚ ਗਿਆ ਹੈ।

੪–ਸੰ: ੧੬੫੬ ਵਿਚ ੭੫੦ ਡਾਕਖਾਨੇ ਅਤੇ ਲੈਟਰ ਬਕਸ ਸਨ। ੩੬ ਹਜ਼ਾਰ ਮੀਲ ਦੇ ਫਾਸਲੇ ਵਿੱਚ ਚਿੱਠੀਆਂ ਚੱਲੀਆਂ ਅਤੇ ਵਰ੍ਹੇ ਵਿਚ ੩ ਕ੍ਰੋੜ ਚਿੱਠੀਆਂ ਤੇ ਪਾਰਸਲ ਭੇਜੇ ਗਏ। ਮਗਰਲੇ ੬੦ ਵਰਿਹਾਂ ਵਿਚ ਬੜਾ ਵਾਧਾ ਹੋਇਆ ਹੈ। ਹੁਣ ੭੦ ਹਜ਼ਾਰ ਡਾਕਖਾਨੇ ਅਤੇ ਲੈਟਰ ਬਕਸ ਹਨ, ੧ ਲੱਖ ੬੦ ਹਜ਼ਾਰ ਮੀਲ ਤੱਕ ਚਿੱਠੀਆਂ ਜਾਂਦੀਆਂ ਹਨ, ੯੪½ ਕਰੋੜ ਚਿੱਠੀਆਂ ਅਤੇ ਪਾਰਸਲ ਚਲਦੇ ਹਨ, ਇੱਕ ਪੈਸੇ ਦਾ ਪੋਸਟ ਕਾਰਡ ੩ ਹਜ਼ਾਰ ਮੀਲ ਤੱਕ ਜਾ ਸਕਦਾ ਹੈ ਅਤੇ ਇਕ ਆਨੇ ਨਾਲ ੮ ਹਜ਼ਾਰ ਮੀਲ ਇੰਗਲੈਂਡ ਤੱਕ ਚਿੱਠੀ ਜਾ ਸਕਦੀ ਹੈ।

੫–ਜਦ ਸੰ: ੧੮੫੮ ਵਿਚ ਈਸਟ ਇੰਡੀਆ ਕੰਪਨੀ ਹੱਥੋਂ ਹਿੰਦੁਸਤਾਨ ਦਾ ਰਾਜ ਨਿਕਲ ਕੇ ਬਾਦਸ਼ਾਹ ਦੇ ਹੱਥ ਆਇਆ, ਤਾਂ ਸੇਵੰਗ ਬੈਂਕ