ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨o)

ਪਹਿਲੀ ਲੈਨ ਕਲਕੱਤੇ ਵਿਚ ਲਗਾਈ ਗਈ ਸੀ, ਇਹ ਕੇਵਲ ੮੨ ਮੀਲ ਲੰਮੀ ਸੀ, ਇਸਤੋਂ ੪ ਵਜੇ ਪਿੱਛੋਂ ਸੰ: ੧੯੫੫ ਵਿਚ ਲਾਰਡ ਡਲਹੌਜ਼ੀ ਦੇ ਸਮੇਂ ੩ ਹਜ਼ਾਰ ਮੀਲ ਤਕ ਤਾਰ ਬਣ ਗਈ। ਇਸਤੋਂ ੬੦ ਵਰ੍ਹੇ ਪਿੱਛੋਂ ਅਰਥਾਤ ਵਰਤਮਾਨ ਸਮੇਂ ਵਿਚ ੭੫ ਹਜ਼ਾਰ ਮੀਲ ਲੰਮੀ ਤਾਰ ਉੱਤੇ ੭ ਹਜ਼ਾਰ ਤਾਰ ਘਰ ਕੰਮ ਕਰਦੇ ਹਨ, ਅਤੇ ਹਰ ਵਰ੍ਹੇ ਇਨ੍ਹਾਂ ਵਿੱਚੋਂ ਦੀ ੧ ਕ੍ਰੋੜ ੨੦ ਲੱਖ ਤਾਰਾਂ ਲੰਘਦੀਆਂ ਹੋਣ, ਹਰੇਕ ਆਦਮੀ ੧੨ ਲਫ਼ਜ਼ਾਂ ਦੀ ਨਿੱਕੀ ਜਿਹੀ ਤਾਰ ਸੈਂਕੜਿਆਂ ਅਥਵਾ ਹਜ਼ਾਰ ਮੀਲ ਦੀ ਵਿੱਥ ਉੱਤੇ ਅੱਠ ਆਨੇ ਖਰਚ ਕਰਕੇ ਆਪਣੇ ਸੱਜਣਾਂ ਪਾਸ ਭੇਜ ਸਕਦਾ ਹੈ।।

—:o:—

ਪ-ਨਹਿਰਾਂ ਅਤੇ ਆਬਪਾਸ਼ੀ

(ਸਿੰਜਾਈ)

੧–ਮਾਲ ਅਸਬਾਬ ਅਤੇ ਮੁਸਾਫਰਾਂ ਨੂੰ ਨਹਿਰਾਂ ਰੇਲ ਨਾਲੋਂ ਭੀ ਸਸਤੀਆਂ ਲੈ ਜਾਂਦੀਆਂ ਹਨ, ਪਰ ਉਨ੍ਹਾਂ ਪਾਸੋਂ ਕੇਵਲ ਏਹੋ ਕੰਮ ਨਹੀਂ ਲਿਆ ਜਾਂਦਾ ਸਗੋਂ ਓਹ ਜ਼ਮੀਨ ਦੇ ਵੱਡੇ ਵੱਡੇ ਟੁਕੜਿਆਂ ਨੂੰ ਜਲ ਨਾਲ ਸਿੰਜਦੀਆਂ ਹਨ। ਭਾਵੇਂ ਪੁਰਾਣਿਆਂ ਸਮਿਆਂ ਵਿਚ ਭੀ ਨਹਿਰਾਂ ਸਨ ਪਰ ਸ੍ਰਕਾਰ ਅੰਗ੍ਰੇਜ਼ੀ ਨੇ ਰਾਜ ਪ੍ਰਬੰਧ ਆਪਣੇ ਹੱਥਾਂ