ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨੨)

ਬਾਰ ਨੂੰ ਹਰਿਆ ਭਰਿਆ ਬਾਗ ਬਣਾ ਦਿੱਤਾ ਹੈ, ਜਿਸਦਾ ਅਕਾਰ ੨੦ ਲੱਖ ਏਕੜ ਹੈ। ਸਿੰਧ ਦੀ ਉਸ ਭੋਂ ਵਿਚ ਜਿੱਥੇ ਕਦੇ ਸੁੱਕਿਆ ਹੋਇਆ ਜੰਗਲ ਸੀ ਬਹੁਤ ਕਣਕ ਪੈਦਾ ਹੁੰਦੀ ਹੈ, ਇਹ ਕਣਕ ੧੦ ਲੱਖ ਰਾਹਕਾਂ ਨੂੰ ਪਾਲਦੀ ਹੈ ਜਿਹੜੇ ਇੱਥੇ ਆਕੇ ਆਬਾਦ ਹੋਏ ਹਨ। ਸਿੰਧ ਦੀ ਇਹ ਨਵੀਂ ਆਬਦੀ ਕੇਵਲ ਓਥੋਂ ਦੇ ਵਸਨੀਕਾਂ ਨੂੰ ਹੀ ਨਹੀਂ ਪਾਲਦੀ ਸਗੋਂ ਇਕ ਵਰ੍ਹੇ ਵਿੱਚ ੩ ਕ੍ਰੋੜ ਰੁਪਏ ਦੀ ਕੀਮਤ ਦੀ ਕਣਕ ਬਦੇਸ਼ਾਂ ਨੂੰ ਭੇਜੀ ਜਾਂਦੀ ਹੈ, ਇਸ ਪ੍ਰਾਚੀਨ ਸਮੇਂ ਦੇ ਜੰਗਲ ਵਿਚ ਹੁਣ ਕਈ ਪ੍ਰਫੁਲਤ ਪਿੰਡ ਹਨ, ਜਿਨਾਂ ਦੀਆਂ ਸੜਕਾਂ ਚੰਗੀਆਂ ਹਨ, ਅਤੇ ਜਿਨ੍ਹਾਂ ਵਿਚ ਵੱਡੇ ਵੱਡੇ ਮੰਦਰ ਮਾੜੀਆਂ ਹਨ। ਖੂਹ, ਮਸੀਤਾਂ, ਦਰੱਖਤਾਂ ਦੇ ਜੰਗਲ, ਮਦਰੱਸੇ ਅਤੇ ਬਾਗ ਵੀ ਬਹੁਤ ਹਨ॥

—:o:—

੬-ਖੇਤੀ ਬਾੜੀ

੧–ਹਿੰਦੁਸਤਾਨੀਆਂ ਦਾ ਵੱਡਾ ਕਮਾਮ ਵਾਹੀ ਕਰਨੀ ਅਤੇ ਪਸੂ ਪਾਲਨਾ ਹੈ, ਇੱਥੋਂ ਤੀਕ ਕਿ ਤੀਹ ਕ੍ਰੋੜ ਵਸਨੀਕਾਂ ਵਿੱਚੋਂ ਦੋ ਤਿਹਾਈ ਦਾ ਗੁਜਾਰਾ ਵਾਹੀ ਨਾਲ ਹੁੰਦਾ ਹੈ, ਇਸ ਕਾਰਨ ਕਿ ਇਸ ਦੇਸ ਵਿਚ ਪਿੰਡ ਬਹੁਤ ਹਨ ਅਤੇ ਪਿੰਡਾਂ ਵਿਚ ਹਰ ਦਸ ਆਦਮੀਆਂ ਵਿੱਚੋਂ ਨਵਾਂ ਦਾ ਗੁਜਾਰਾ