ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨੪)

ਵੇਚਣ ਲਈ ਲੈ ਜਾਂਦੇ ਹਨ, ਜੇਕਰ ਚੰਗੀਆਂ ਸੜਕਾਂ ਅਤੇ ਰੇਲਾਂ ਦੂਰ ਦੂਰ ਦੇਸਾਂ ਵਿੱਚ ਲੈ ਜਾਣ ਲਈ ਨਾਂ ਹੁੰਦੀਆਂ ਤਾਂ ਬਪਾਰੀ ਅਜੇਹਾ ਕਦੇ ਨਾਂ ਕਰਦੇ, ਇਹ ਸਾਰੇ ਸੁਖ ਦੇ ਸਾਧਨ ਸਰਕਾਰ ਪੈਦਾ ਕਰਦੀ ਹੈ, ਜਿਸ ਨਾਲ ਜ਼ਿਮੀਦਾਰਾਂ ਨੂੰ ਬਹੁਤ ਮਦਦ ਮਿਲਦੀ ਹੈ।

੪–ਸਰਕਾਰ ਨੇ ਪ੍ਰਜ ਤੇ ਉਸਦੀ ਸੰਤਾਨ ਲਈ ਖੇਤੀ ਬਾੜੀ ਦੇ ਕਾਲਜ ਅਤੇ ਪ੍ਰੀਖਿਆ ਕਰਨ ਲਈ ਫਾਰਮ (ਖੇਤ) ਬਣਾਏ ਹਨ, ਇਨ੍ਹਾਂ ਵਿੱਚ ਨਵੇਂ ਅਤੇ ਚੰਗੇ ਖੇਤੀਬਾੜੀ ਦੇ ਢੰਗ ਸਿਖਾਏ ਜਾਂਦੇ ਹਨ ਅਤੇ ਬਿਦੇਸਾਂ ਵਿੱਚ ਚੰਗੇ ਅਨਾਜ ਫਲ ਮਤੇ ਸਬਜ਼ੀਆਂ ਭਾਜੀਆਂ ਅਤੇ ਮੇਵੇ ਲਿਆਕੇ ਇਨ੍ਹਾਂ ਪ੍ਰੀਖੀ ਫਾਰਮਾਂ ਵਿੱਚ ਬੀਜੇ ਜਾਂਦੇ ਹਨ, ਫਸਲ ਪੈਦਾ ਕਰਨ ਦੇ ਨਵੇਂ ਢੰਗ, ਨਵੇਂ ਹਲ ਅਤੇ ਸੱਜਰੇ ਬੀਜਾਂ ਦੀ ਪ੍ਰੀਖ੍ਯਾ ਕੀਤੀ ਜਾਂਦੀ ਹੈ, ਜੇਹੜੀਆਂ ਬੀਮਾਰੀਆਂ ਬੂਟਿਆਂ ਲਈ ਹਾਨੀਕਾਰਕ ਹਨ ਅਤੇ ਕਣਕ, ਚਾਉਲ, ਕਾਫੀ, ਗੱਨਾ ਅਤੇ ਹੋਰ ਫਸਲਾਂ ਨੂੰ ਬਰਬਾਦ ਕਰਦੀਆਂ ਹਨ ਉਨ੍ਹਾਂ ਦੀ ਚੰਗੀ ਤਰਾਂ ਖੋਜ ਕੀਤੀ ਜਾਂਦੀ ਹੈ, ਜੇਹੜੇ ਲੋਕ ਇਨ੍ਹਾਂ ਬੀਮਾਰੀਆਂ ਅਤੇ ਉਨਾਂ ਦੇ ਇਲਾਜ ਅਥਵਾ ਰੋਕ ਥਾਮ ਦੇ ਜਾਣੂੰ ਹੋਣ ਉਨ੍ਹਾਂ ਨੂੰ ਪਿੰਡਾਂ ਵਿੱਚ ਘੱਲਿਆ ਜਾਂਦਾ ਹੈ ਕਿ ਵਾਹੀ ਕਰਨ ਵਾਲਿਆਂ ਅਤੇ ਬਾਗ਼ਬਾਨਾਂ ਨੂੰ ਇਨ੍ਹਾਂ ਦਾ ਪੂਰਾ ਪੂਰਾ ਗ੍ਯਾਨ