ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨੯)

ਭਾਵੇਂ ਨਾ ਪਵੇ ਨਹਰ ਦਰਯਾ ਦੇ ਪਾਣੀ ਨਾਲ ਭਰੀ ਰਹਿੰਦੀ ਹੈ, ਦਰਯਾ ਪਹਾੜਾਂ ਵਿੱਚੋਂ ਆਉਂਦੇ ਹਨ, ਜਿਥੇ ਬਰਫ ਤੋਂ ਪਾਣੀ ਬਣਦਾ ਰਹਿੰਦਾ ਹੈ, ਅਤੇ ਇਸਦਾ ਮੀਂਹ ਨਾਲ ਕੋਈ ਵਾਸਤਾ ਨਹੀਂ।

ਤੀਸਰੇ–ਜੇਕਰ ਮੀਂਹ ਨਾ ਪਵੇ ਅਤੇ ਫਸਲਾਂ ਨਾਂ ਜੰਮਣ ਤਾਂ ਮਾਮਲਾ ਮਾਫ ਕੀਤਾ ਜਾਂਦਾ ਹੈ ਅਤੇ ਗਰੀਬ ਜ਼ਮੀਂਦਾਰ ਨੂੰ ਕੁਝ ਮਾਮਲਾ ਨਹੀਂ ਦੇਣਾ ਪੈਂਦਾ, ਸਗੋਂ ਉਸਨੂੰ ਖਾਣ ਲਈ ਅਤੇ ਅਗਲੇ ਵਰ੍ਹੇ ਲਈ ਬੀਜ ਖ੍ਰੀਦਣ ਵਾਸਤੇ ਭੀ ਅਗਾਊ ਰੁਪੱਯਾ ਦਿੱਤਾ ਜਾਂਦਾ ਹੈ।

੯–ਸੰ: ੧੯੦੧ ਵਿੱਚ ਕਈ ਇਲਾਕਿਆਂ ਵਿੱਚ ਮੀਂਹ ਉੱਕਾ ਨਾ ਪਿਆ ਤਾਂ ਜ਼ਮੀਨ ਦੇ ਮਾਮਲੇ ਦਾ ਦੋ ਕਰੋੜ ਰੁਪੱਯਾ ਮਾਫ ਕੀਤਾ ਗਿਆ, ਸੰ: ੧੯੧੩ ਵਿੱਚ ਦਸ ਵਰ੍ਹੀਣੇ ਮੁੱਕਣ ਤੱਕ ਸਰਕਾਰ ਨੇ ਪ੍ਰਜਾ ਦੀ ਸਹਾਇਤਾ ਅਤੇ ਮਾਮਲਾ ਮਾਫ ਕਰਨ ਵਿੱਚ ੨੯ ਕਰੋੜ ਰੁਪੱਯਾ ਖਰਚ ਕੀਤਾ ਗਿਆ।

੧੦–ਚੌਥੇ–ਸਹਾਇਕ ਕੰਮ ਖੋਲ੍ਹੇ ਜਾਂਦੇ ਹਨ, ਜਿਸਤਰਾਂ ਕਿਸੇ ਵੱਡੇ ਤਾਲ ਦਾ ਖੋਦਣਾ ਅਥਵਾ ਸੜਕ ਦਾ ਬਨਾਉਣਾ, ਜਿਹੜੇ ਲੋਕ ਇਨ੍ਹਾਂ ਕੰਮਾਂ ਉਤੇ ਲਾਏ ਜਾਂਦੇ ਹਨ ਉਨਾਂ ਨੂੰ ਮਜੂਰੀ ਦਿੱਤੀ ਜਾਂਦੀ ਹੈ, ਇਸ ਢੰਗ ਨਾਲ ਉਨ੍ਹਾਂ ਨੂੰ ਮੰਗਤਿਆਂ ਵਗ ਰੋਟੀ ਨਹੀਂ ਮਿਲਦੀ, ਸਗੋਂ ਉਹ ਦਸਾਂ