ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩o)

ਨਹੁਆਂ ਦੀ ਮਜੂਰੀ ਕਰ ਕੇ ਗੁਜ਼ਾਰਾ ਕਰਦੇ ਹਨ, ਜਿਹੜਾ ਕੰਮ ਉਹ ਕਰਦੇ ਹਨ ਲੋਕਾਂ ਲਈ ਹਮੇਸ਼ਾ ਵਾਸਤੇ ਲਭਦਾਇਕ ਹੁੰਦਾ ਹੈ। ਜਿਹੜੇ ਆਦਮੀ ਕੰਮ ਨਹੀਂ ਕਰ ਸਕਦੇ ਅਰਥਾਤ ਬੁੱਢੇ, ਬੀਮਾਰ ਅਥਵਾ ਕਮਜ਼ੋਰ ਹਨ ਉਨ੍ਹਾਂ ਨੂੰ ਮੇਹਨਤ ਕਰਨ ਤੋਂ ਬਿਨਾਂ ਰੁਪਯਾ ਦਿੱਤਾ ਜਾਂਦਾ ਹੈ।

੧੧–ਪੰਜਵੇਂ-ਸਹਾਇਕ ਕੈਂਪਾਂ ਵਿਚ ਦਵਾ ਦਾਰੂ ਲਈ ਹਸਪਤਾਲ ਭੀ ਖੋਲ੍ਹੇ ਜਾਂਦੇ ਹਨ ਅਤੇ ਚਾਬੀ ਦੀ ਪੂਰੀ ਸੰਭਾਲ ਹੁੰਦੀ ਹੈ, ਤਾਕਿ ਓਹ ਜੀਉਂਦੇ ਰਹਿਣ।

੧੨–ਛੀਵੇਂ–ਸਾਰੇ ਦੇਸ ਦੇ ਅਨਾਜ ਦੇ ਬਿਉਪਾਰੀਆਂ ਨੂੰ ਖਬਰ ਕੀਤੀ ਜਾਂਦੀ ਹੈ ਕਿ ਅਨਾਜ ਦੀ ਲੋੜ ਹੈ, ਉਹ ਇਤਨਾਂ ਅਨਾਜ ਲਿਆਉਂਦੇ ਹਨ ਜਿਤਨਾ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰੇ। ਬਿਉਪਾਰੀ ਲੋਕ ਨਫੇ ਦੀ ਖਾਤਰ ਇਹ ਕੰਮ ਆਪਣੇ ਆਪ ਕਰਦੇ ਹਨ, ਕੋਈ ਉਨ੍ਹਾਂ ਨੂੰ ਮਜਬੂਰ ਨਹੀਂ ਕਰਦਾ।

੧੩–ਸੱਤਵੇਂ- ਸਰਕਾਰ ਨੇ ਇਕ ਕਾਲ ਦਾ ਕਾਨੂਨ ਬਣਾਇਆ ਹੋਇਆ ਹੈ, ਜਿਸ ਵਿਚ ਕਾਲ ਸੰਬੰਧੀ ਸਾਰੇ ਨਿਯਮ ਦਰਜ ਹਨ, ਇਸ ਦੀ ਵਿਚਾਰ ਤੋਂ ਹਰੇਕ ਅਫਸਰ ਨੂੰ ਪਤਾ ਲਗ ਜਾਂਦਾ ਹੈ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ? ਭਾਵੇਂ ਕਾਲ ਨਾਂ