ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩੧)

ਭੀ ਹੋਏ ਹਰੇਕ ਸੂਬੇ ਵਿਚ ਸਹਾਇਕ ਕੰਮਾਂ ਦੇ ਨਕਸ਼ੇ ਤਿਆਰ ਹੁੰਦੇ ਰਹਿੰਦੇ ਹਨ ਅਤੇ ਪ੍ਰਵਾਨਗੀ ਮਿਲਦੀ ਰਹਿੰਦੀ ਹੈ, ਤਾਕਿ ਕਾਲ ਪੈ ਜਾਣ ਸਮੇਂ ਕਿਸੇ ਪ੍ਰਕਾਰ ਦੀ ਢਿੱਲ ਨਾ ਪਵੇ ਅਤੇ ਨਾਂ ਹੀ ਸਮਾਂ ਵਿਅਰਬ ਜਾਵੇ।

੧੪–ਅੰਤਮ ਇਲਾਜ ਇਹ ਹੈ ਕਿ ਸਰਕਾਰ ਨੇ ਸੰ: ੧੮੭੪ ਤੋਂ ਡੇਢ ਕ੍ਰੋੜ ਰੁਪਯਾ ਵਰ੍ਹਾ ਅਡ ਰਖ ਛੱਡਣਾ ਅਰੰਭ ਕੀਤਾ ਹੋਇਆ ਹੈ, ਤਾਕਿ ਜਿਸ ਵੇਲੇ ਕਿਸੇ ਸੂਬੇ ਵਿਚ ਕਾਲ ਪ੍ਰਤੀਤ ਹੋਵੇ ਤਾਂ ਲੋਕਾਂ ਦੀ ਸਹਾਇਤਾ ਲਈ ਇਸਦੇ ਪਾਸ ਬਹੁਤ ਰੁਪਯਾ ਹੋਵੇ ਅਤੇ ਕਾਲ ਦਾ ਪ੍ਰਬੰਧ ਚੰਗੀ ਤਰਾਂ ਹੋ ਸਕੇ।।

—:o:—

੮-ਸੇਵਿੰਗ ਬੈਂਕ ਅਤੇ ਸਾਂਝੀ ਰਾਸ ਵਾਲੀਆਂ ਸੁਸੈਟੀਆਂ

[ਜ਼ਿਮੀਂਦਾਰੀ ਬੈਂਕ]

੧–ਹਰੇਕ ਮਨੁੱਖ ਜਾਣਦਾ ਹੈ ਕਿ ਜਦ ਉਸ ਪਾਸ ਵੱਧ ਰੁਪੱਯਾ ਹੋਵੇ ਤਾਂ ਉਸ ਵਿਚੋਂ ਕੁਝ ਬਚਾ ਰੱਖਣਾ ਕਿਹੀ ਚੰਗੀ ਗੱਲ ਹੈ, ਕਿਉਂਕਿ ਜੇਕਰ