ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩੪)

ਉਨਾਂ ਤੋਂ ਮਦਦ ਲੈ ਸਕਦਾ ਹੈ, ਜਿਨ੍ਹਾਂ ਦੇ ਪਾਸ ਰੁਪਯਾ ਹੁੰਦਾ ਹੈ ਓਹ ਰਲਕੇ ਇੱਕ ਬੈਂਕ ਬਣਾ ਲੈਂਦੇ ਹਨ, ਅਜੇਹੇ ਬੈਂਕ ਪਾਸੋਂ ਬਹੁਤ ਘੱਟ ਵਿਆਜ ਤੇ ਰੁਪਯਾ ਮਿਲ ਸਕਦਾ ਹੈ, ਇਸ ਪ੍ਰਕਾਰ ਦੇ ਬੈਂਕਾਂ ਨੂੰ ਸਰਕਾਰ ਭੀ ਕਰਜ਼ਾ ਦੇ ਦੇਦੀ ਹੈ। ਇਸ ਕਾਰਨ ਕਿ ਇਸ ਪ੍ਰਕਾਰ ਦੇ ਬੈਂਕ ਦਾ ਹਰੇਕ ਮੈਂਬਰ ਕਰਜ਼ਾ ਭਰਨ ਦਾ ਜ਼ਿੰਮੇਵਾਰ ਹੁੰਦਾ ਹੈ, ਇਸ ਲਈ ਇਨ੍ਹਾਂ ਬੈਂਕਾਂ ਨੂੰ ਲੋਕਾਂ ਪਾਸੋਂ ਭੀ ਥੋੜੇ ਵਿਆਜ ਤੇ ਕਰਜ਼ਾ ਮਿਲ ਜਾਂਦਾ ਹੈ, ਜੇਹੜਾ ਜ਼ਿਮੀਦਾਰ ਨੂੰ ਇਕੱਲੇ ਆਪਣੀ ਜ਼ਿੰਮੇਵਾਰੀ ਤੇ ਨਾਂ ਮਿਲਦਾ। ਜੇਕਰ ਕੋਈ ਜ਼ਿਮੀਦਾਰ ਆਪ ਕਰਜ਼ਾ ਲਵੇ ਤਾਂ ਦੇਣ ਵਾਲੇ ਨੂੰ ਡਰ ਰਹਿੰਦਾ ਹੈ ਕਿ ਖਬਰੇ ਕਰਜ਼ਾ ਵਸੂਲ ਹੋਵੇ ਕਿ ਨਾਂ ਹੋਵੇ, ਇਸੇ ਡਰ ਕਰਕੇ ਕਰਜ਼ਾ ਦੇਣ ਵਾਲਾ ਵੱਧ ਵਿਆਜ ਲੈਂਦਾ ਹੈ, ਪਰ ਜਦ ਕਈ ਆਦਮੀ ਰਲ ਜਾਣ ਅਤੇ ਸਾਰੇ ਦੇ ਸਾਰੇ ਕਰਜ਼ੇ ਦੀ ਵਸੂਲੀ ਦੇ ਜ਼ਿੰਮੇਵਾਰ ਬਣ ਜਾਣ ਤਾਂ ਇਹ ਡਰ ਚੁੱਕ ਜਾਂਦਾ ਹੈ ਅਤੇ ਸ਼ਾਹੂਕਾਰ ਲੋਕ ਥੋੜੇ ਵਿਆਜ ਤੇ ਰੁਪੱਯਾ ਦੇਣ ਨੂੰ ਤਿਆਰ ਹੋ ਜਾਂਦੇ ਹਨ, ਫਿਰ ਬੈਂਕ ਵਿੱਚੋਂ ਇਸ ਦੇ ਮੈਂਬਰ ਕੁਝ ਥੋੜਾ ਜੇਹਾ ਵੱਧ ਵਿਆਜ ਦੇਕੇ ਕਰਜ਼ਾ ਲੈ ਲੈਂਦੇ ਹਨ, ਇਸ ਢੰਗ ਨਾਲ ਕੁਝ ਨਵਾਂ ਭੀ