ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩੫)

ਹੋ ਜਾਂਦਾ ਹੈ, ਜੇਹੜਾ ਹਿੱਸੇ ਵਾਰ ਮੈਂਬਰਾਂ ਵਿੱਚ ਵੰਡਿਆ ਜਾਂਦਾ ਹੈ।

੬–ਹੁਣ ਇਸ ਪ੍ਰਕਾਰ ਦੀਆਂ ਬਹੁਤ ਸੁਸੈਟੀਆਂ ਬਣੀਆਂ ਹੋਈਆਂ ਹਨ, ਸੰ: ੧੯੧੧ ਵਿੱਚ ਬ੍ਰਿਟਿਸ਼ ਇੰਡੀਆ ਵਿੱਚ ਇਨ੍ਹਾਂ ਦੀ ਗਿਣਤੀ ੩½ ਹਜ਼ਾਰ ਸੀ, ਅਤੇ ਇਨ੍ਹਾਂ ਦੀ ਸਾਰੀ ਰਾਸ ੧ ਕ੍ਰੋੜ ਤਿੰਨ ਲੱਖ ਰਪੱਯਾ ਸੀ। ਇਸ ਰਕਮ ਵਿੱਚ ੭ ਲੱਖ ਤੋਂ ਕੁਝ ਵੱਧ ਹੀ ਸਰਕਾਰ ਦਾ ਰੁਪੱਯਾ ਸੀ।

—:o:—

ਬੁਪਾਰ

੧–ਹਿੰਦੁਸਤਾਨ ਦਾ ਹੋਰ ਦੇਸ਼ਾਂ ਨਾਲ ਕਈ ਸਦੀਆਂ ਤੋਂ ਬੁਪਾਰ ਦਾ ਸਿਲਸਲਾ ਕੈਮ ਚਲਿਆ ਆਉਂਦਾ ਹੈ, ਪੁਰਾਣੇ ਸਮੇਂ ਦੇ ਵਿੱਚ ਇਹ ਬੁਪਾਰ ਘੱਟ ਸੀ। ਅੱਜ ਕੱਲ ਜਿਤਨੀਆਂ ਵਸਤਾਂ ਹੋਰਨਾਂ ਮੁਲਕਾਂ ਤੋਂ ਆਉਦੀਆ ਅਥਵਾ ਜਿਤਨੀਆਂ ਹੋਰ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ ਇਨ੍ਹਾਂ ਨਾਲੋਂ ਜਿਹੜੀ ਬੈ-ਖਰੀਦ ਉਨ੍ਹਾਂ ਸਮਿਆਂ ਵਿੱਚ ਹੁੰਦੀ ਸੀ ਬੜੀ ਹੀ ਘੱਟ ਸੀ। ਜਦ ਤਕ ਹਿੰਦੁਸਤਾਨ ਵਿੱਚ ਅਮਨ ਨਹੀਂ ਹੋਇਆ ਅਤੇ ਚੰਗੀਆਂ ਸੜਕਾਂ ਅਤੇ ਰੇਲਾਂ ਨਹੀਂ ਬਣੀਆਂ, ਦੇਸ ਦੇ ਬੁਪਾਰ ਦੀ ਉੱਨਤੀ