ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/23

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੫੦)

ਕੰਪਨੀ ਨੇ ਕਰਨੈਲ ਕਲਾਈਵ ਨੂੰ ਜੋ ਨਵਾਂ ਨਰੋਆ ਹੋ ਗਿਆ ਸੀ ਅਪਣੀ ਫ਼ੌਜ ਦਾ ਕੁਮਾਨੀਅਰ ਬਣਾਕੇ ਹਿੰਦੁਸਤਾਨ ਵੱਲ ਤੋਰਿਆ ਸੀ। ਕਲਾਈਵ ਮਦਰਾਸ ਵਿੱਚ ਅੱਪੜਿਆ ਹੀ ਸੀ ਕਿ ਖਬਰ ਆਈ ਜੋ ਕਲਕੱਤਾ ਅੰਗ੍ਰੇਜ਼ਾਂ ਦੇ ਹੱਥੋਂ ਜਾਂਦਾ ਰਿਹਾ ਹੈ।

੨–ਬਲੈਕ ਹੋਲ ਦੇ ਸਾੱਕੇ ਦੀ ਖ਼ਬਰ ਸੁਣਕੇ ਮਦਰਾਸ ਦੇ ਅੰਗ੍ਰੇਜ਼ਾਂ ਨੂੰ ਬੜਾ ਰੋਹ ਚੜ੍ਹਿਆ। ਗੁੱਸੇ ਦੀ ਅਤੇ ਬਦਲਾ ਲੈਣ ਦੀ ਅੱਗ ਇਨ੍ਹਾਂ ਦੇ ਦਿਲ ਵਿੱਚ ਭੜਕ ਉੱਠੀ। ਕਰਨੈਲ ਕਲਾਈਵ ਨੇ ਸੋਕੀ ਉੱਤੇ ਲੜਨ ਵਾਲੀ ਫੌਜ ਦੀ ਕਮਾਨ ਅਪਣੇ ਹੱਥ ਲਈ ਅਤੇ ਵਾਟਸਨ ਨੇ ਸਮੁੰਦਰੀ ਫੌਜ ਸੰਭਾਲੀ। ਤਿੰਨਾਂ ਮਹੀਨਿਆਂ ਦੇ ਸਫ਼ਰ ਮਗਰੋਂ ਕਲਕੱਤੇ ਪੁੱਜੇ ਅਤੇ ਅੱਪੜਦੇ ਸਾਰ ਅਜਿਹੀ ਸਫ਼ਾਈ ਨਾਲ ਕਲਕੱਤਾ ਲੈ ਗਿਆ ਕਿ ਅਪਣਾ ਇੱਕ ਆਦਮੀ ਭੀ ਨੁਕਸਾਨ ਨਾਂ ਹੋਣ ਦਿੱਤਾ। ਫੇਰ ਹੁਗਲੀ ਵੱਲ ਵੱਧੇ ਅਤੇ ਉਸਨੂੰ ਭੀ ਸਰ ਕਰ ਲਿਆ।

੩–ਹੁਣ ਤਾਂ ਸਰਾਜੁੱਦੌਲਾ ਨੂੰ ਡਰ ਲੱਗਣ ਲੱਗਾ। ਅੰਗ੍ਰੇਜ਼ ਕੈਦੀਆਂ ਨੂੰ ਛੱਡ ਦਿੱਤਾ, ਅਤੇ ਸੁਲਹ ਕਰਨ ਲਈ ਬੇਨਤੀ ਕੀਤੀ। ਅੰਗ੍ਰੇਜ਼ਾਂ ਨੂੰ ਕਿਹਾ ਕਿ ਜੋ ਹਰਜਾ ਆਪ ਲੋਕਾਂ ਦਾ ਹੋਇਆ ਹੈ। ਓਹ ਭਰਿਆ ਜਵੇਗਾ, ਪਰ ਨਾਲ ਹੀ ਚੰਦ੍ਰ