ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/233

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪੧)

੧੦–ਸਾਧਰਨ ਅਰੋਗਤਾ ਲਈ ਪ੍ਰਬੰਧ

੧–ਈਸਟ ਇੰਡੀਆ ਕੰਪਨੀ ਦੇ ਸਮੇਂ ਦੇ ਅਰੰਭ ਵਿਚ ਹੀ ਲੋਕਾਂ ਦੇ ਲਾਭ ਹਿਤ ਹਸਪਤਾਲ ਖੋਲ੍ਹੇ ਗਏ ਸਨ, ਅਤੇ ਦਵਾਈਆਂ ਅਤੇ ਡਾਕਟਰ ਰੱਖੇ ਗਏ ਸਨ। ਸੰ: ੧੮੫੮ ਵਿਚ ਜਦ ਈਸਟ ਇੰਡੀਆ ਕੰਪਨੀ ਟੁੱਟ ਗਈ ਅਤੇ ਮਹਾਰਾਨੀ ਨੇ ਰਾਜ ਪ੍ਰਬੰਧ ਹੱਥ ਵਿਚ ਲੈ ਲਿਆ ਤਾਂ ੧੪੨ ਸਿਵਲ ਹਸਪਤਾਲ ਸਨ, ਜਿਨ੍ਹਾਂ ਵਿਚ ੭ ਲੱਖ ਬੀਮਾਰਾਂ ਦਾ ਇਲਾਜ ਹੋਇਆ। ਇਸਤੋਂ ੫o ਵਰ੍ਹੇ ਪਿਛੋਂ ਸੰ: ੧੯੬2 ਵਿਚ ਢਾਈ ਹਜ਼ਾਰ ਸ੍ਰਕਾਰੀ ਹਸਪਤਾਲ ਸਨ, ਜਿਨ੍ਹਾਂ ਵਿਚ ਢਾਈ ਕਰੋੜ ਬੀਮਾਰਾਂ ਦਾ ਇਲਾਜ ਹੋਇਆ। ਏਹਨਾਂ ਤੋਂ ਬਿਨਾਂ ੫ ਸੌ ਨਿਜ ਦੇ ਹਸਪਤਾਲ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਈਸਾਈ ਪਾਦਰੀਆਂ ਦੇ ਸਨ, ਪੁਲਸ ਅਤੇ ਰੇਲ ਦੇ ਨੌਕਰਾਂ ਲਈ ਭੀ ਹੋਰ ਹਸਪਤਾਲ ਸਨ ਜਿਨ੍ਹਾਂ ਵਿਚ ਲੱਖਾਂ ਬੀਮਾਰਾਂ ਦਾ ਇਲਾਜ ਕੀਤਾ ਗਿਆ।

੨–ਸਰਕਾਰੀ ਮੈਡੀਕਲ ਮਹਕਮੇਂ ਵਿੱਚ ਕਈ ਦਰਜਿਆਂ ਦੇ ਸੈਂਕੜੇ ਡਾਕਟਰ ਹਨ, ਇਨ੍ਹਾਂ ਨੂੰ ਸਰਕਾਰ ਤਨਖ਼ਾਹ ਦਿੰਦੀ ਹੈ। ਹਰੇਕ ਜ਼ਿਲੇ ਵਿਚ ਸਿਵਲ ਸਰਜਨ ਦੇ ਅਧੀਨ ਇੱਕ ਬੜਾ ਸਿਵਲ