ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪੩)

ਬ੍ਰਿਛ ਤੋਂ ਤਿਆਰ ਹੁੰਦੀ ਹੈ। ਕੁਨੈਨ ਦੀਆਂ ਸੱਤ ਸੱਤ ਗ੍ਰੇਨ ਦੀਆਂ ਪੁੜੀਆਂ ਡਾਕਖਾਨਿਆਂ ਵਿੱਚੋਂ ਪੈਸੇ ਪੈਸੇ ਮਿਲਦੀਆਂ ਹਨ, ਇਸ ਢੰਗ ਨਾਲ ਇਸ ਦਵਾਈ ਦੀਆਂ ਲੱਖਾਂ ਪੁੜੀਆਂ ਅਜੇਹੇ ਥਾਵਾਂ ਉਤੇ ਭੀ ਵਿਕ ਜਾਂਦੀਆਂ ਹਨ ਜਿੱਥੇ ਹਸਪਤਾਲ ਭੀ ਨਹੀਂ ਹਨ।

੫–ਜਿਸ ਤਰਾਂ ਸਰਕਾਰ ਬੀਮਾਰੀਆਂ ਦਾ ਇਲਾਜ ਕਰਦੀ ਹੈ ਇੱਸੇ ਤਰਾਂ ਇਨ੍ਹਾਂ ਦੇ ਰੋਕਣ ਦਾ ਭੀ ਪ੍ਰਬੰਧ ਕਰਦੀ ਰਹਿੰਦੀ ਹੈ। ਮੈਡੀਕਲ ਮਹਕਮੇਂ ਤੋਂ ਛੁੱਟ ਇਕ ਹੋਰ ਮੈਹਕਮਾ ਅਰੋਗਤਾ ਦੇ ਪ੍ਰਚਾਰ ਦਾ ਭੀ ਹੈ, ਜਿਸਦੇ ਅਫਸਰ ਬੀਮਾਰੀਆਂ ਨੂੰ ਰੋਕਣ ਦੇ ਪ੍ਰਬੰਧ ਕਰਦੇ ਰਹਿੰਦੇ ਹਨ। ਕਈ ਵੱਡੇ ੨ ਸ਼ੈਹਰਾਂ ਵਿਚ ਸਾਫ ਪਾਣੀ ਦਿੱਤਾ ਜਾਂਦਾ ਹੈ,ਇਸ ਪਾਣੀ ਨੂੰ ਵੱਡੇ ਵੱਡੇ ਤਾਲਾਂ ਵਿਚ ਇਕੱਠਾ ਕਰ ਲੈਂਦੇ ਹਨ ਅਤੇ ਸਾਫ ਅਤੇ ਸ਼ੁੱਧ ਕਰਕੇ ਨਲਕਿਆਂ ਦਵਾਰਾ ਲੋਕਾਂ ਤਕ ਪਹੁੰਚਾਉਂਦੇ ਹਨ। ਸ਼ੈਹਰਾਂ ਵਿੱਚੋਂ ਗੰਦਾ ਪਾਣੀ ਬਾਹਰ ਲੈ ਜਾਣ ਦਾ ਪ੍ਰਬੰਧ ਕੀਤਾ ਹੋਇਆ ਹੈ, ਬਾਜ਼ਾਰ ਸਾਫ ਕੀਤੇ ਜਾਂਦੇ ਹਨ, ਵੱਡਿਆਂ ਸ਼ੈਹਰਾਂ ਵਿੱਚ ਛਿੜਕਾਉ ਭੀ ਹੁੰਦਾ ਹੈ, ਤਾਕਿ ਗਰਦ ਬੈਠ ਜਾਵੇ। ਸ਼ੈਹਰਾਂ ਦੀ ਗੰਦਗੀ ਨੂੰ ਗੱਡਿਆਂ ਵਿਚ ਲੱਦਕੇ ਬਾਹਰ ਲੈ ਜਾਂਦੇ ਹਨ, ਇਸਨੂੰ ਸਾੜ ਦਿੰਦੇ ਹਨ, ਅਥਵਾ(ਖਾਦ)