ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੪੫)

ਮਕਾਨ ਵਿੱਚ ਪਲੇਗ ਦੀ ਮੌਤ ਹੋਵੇ ਉਸਨੂੰ ਜਲਾ ਦੇਣਾ ਯੋਗ ਹ, ਜੇਕਰ ਅਜੇਹਾ ਨਾ ਹੋ ਸਕੇ ਤਾਂ ਉਸ ਦੀਆਂ ਕੰਧਾਂ ਨੂੰ ਅਜੇਹੇ ਪਾਣੀ ਨਾਲ ਧੋਣਾ ਚਾਹੀਦਾ ਹੈ, ਜਿਸ ਵਿੱਚ ਪ੍ਰਮੈਂਗਨੇਟ ਆਫ ਪੁਟਾਸ ਘੋfਲਆ ਹੋਇਆ ਹੋਵੇ। ਜਿਨ੍ਹਾਂ ਲੋਕਾਂ ਵਿੱਚ ਇਸ ਦੇ ਫੈਲ ਜਾਣ ਦਾ ਡਰ ਹੋਵੇ ਉਨ੍ਹਾਂ ਨੂੰ ਪਲੇਗ ਦਾ ਲੋੱਦਾ ਲਗਵਾ ਦਿੱਤਾ ਜਾਵੇ, ਇਹ ਸਭ ਕੰਮ ਅਰੋਗਤਾ ਪ੍ਰਚਾਰ ਵਾਲੇ ਮੈਹਕਮੇ ਦੇ ਅਫਸਰ ਕਰਦੇ ਹਨ।

—:o:—

੧੧–ਵਿੱਦ੍ਯਾ

੧–ਈਸਟ ਇੰਡੀਆ ਕੰਪਨੀ ਤੋਂ ਪੈਹਲਾਂ ਹਿੰਦੁਸਤਾਨ ਵਿੱਚ ਕੋਈ ਮਦਰੱਸਾ ਨਹੀਂ ਸੀ, ਸੰ: ੧੭੮੨ ਵਿੱਚ ਵਾਰਨ ਹੇਸਟਿੰਗਜ਼ ਨੇ ਮੁਸਲਮਾਨਾਂ ਲਈ ਕਲਕੱਤੇ ਵਿੱਚ ਇਕ ਮਦਰੱਸਾ ਬਣਾਇਆ। ੧੦ ਵਰੇ ਪਿੱਛੋਂ ਲਾਰਡ ਕਾਰਨਵਾਲਿਸ ਨੇ ਹਿੰਦੂਆਂ ਲਈ ਬਨਾਰਸ ਵਿਖੇ ਕਾਲਜ ਖੋਲ੍ਹਿਆ, ਪਿੱਛੋਂ ਸਮੇਂ ਸਮੇਂ ਮਦਰੱਸੇ ਅਤੇ ਕਾਲਜ ਖੁਲ੍ਹਦੇ ਰਹੇ ਸੰ: ੧੮੫੭ ਅਰਥਾਤ ਗ਼ਦਰ ਦੇ ਸਾਲ ਵਿੱਚ ਕਲਕੱਤਾ, ਮਦਰਾਸ ਅਤੇ ਬੰਬਈ ਦੀਆਂ ਯੂਨੀਵਰਸਟੀਆਂ ਕਾਇਮ ਹੋਈਆਂ।