ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪੬)

੨–ਇਸੇ ਸਮੇਂ ਦੇ ਨੇੜੇ ਨੇੜੇ ਵਿਦ੍ਯਕ ਮੈਹਕਮੇ ਬਣਾਏ ਗਏ ਅਤੇ ਨਵੇਂ ਮਦਰੱਸੇ ਖੋਲ੍ਹਨੇ ਅਤੇ ਉਨਾਂ ਦੀ ਦੇਖ ਭਾਲ ਲਈ ਇਨਸਪੈਕਟ੍ਰ ਨੀਯਤ ਕੀਤੇ ਗਏ, ਜਦ ਸੰ: ੧੮੫੮ ਵਿੱਚ ਹਿੰਦੁਸਤਾਨ ਮਹਾਰਾਨੀ ਦੇ ਰਾਜ ਪ੍ਰਬੰਧ ਵਿੱਚ ਆਇਆ ਤਾਂ ਸਾਰੇ ਹਿੰਦੁਸਤਾਨ ਵਿੱਚ ਕੁਲ ੧੩ ਕਾਲਜ ਸਨ, ਅਤੇ ਕੋਈ ੪੦ ਹਜ਼ਾਰ ਵਿੱਦ੍ਯਾਰਥੀ ਵਿੱਦ੍ਯਾ ਪ੍ਰਾਪਤ ਕਰਦੇ ਸਨ।

੩–ਪਿਛਲੇ ੫o ਵਰ੍ਹਿਆਂ ਵਿੱਚ ਬਹੁਤ ਵਾਧਾ ਹੋਇਆ ਹੈ, ਲਾਰਡ ਮੇਉ, ਲਾਰਡ ਰਿਪਨ ਅਤੇ ਲਾਰਡ ਕਰਜ਼ਨ ਨੇ ਵਿਸ਼ੇਸ਼ ਕਰਕੇ ਵਿੱਦ੍ਯਾ ਦੇ ਵਾਧੇ ਲਈ ਬਹੁਤ ਕੁਝ ਕੀਤਾ। ਸੰ: ੧੯੦੯ ਵਿੱਚ ੧੭੨ ਕਾਲਜੇ ਸਨ, ਜਿਨ੍ਹਾਂ ਵਿੱਚ ੨੫ ਹਜ਼ਾਰ ਵਿੱਦ੍ਯਾਰਥੀ ਵਿੱਦ੍ਯਾ ਪ੍ਰਾਪਤ ਕਰਦੇ ਸਨ, ੧ ਲੱਖ ੬੭ ਹਜ਼ਾਰ ਸਕੂਲ ਸਨ ਜਿਨ੍ਹਾਂ ਦੇ ਵਿੱਦ੍ਯਾਰਥੀ ੬੦ ਲੱਖ ਸਨ। ਇਸ ਵਰ੍ਹੇ ੬ ਕ੍ਰੋੜ ੭ ਲੱਖ ਰੁਪਯਾ ਵਿੱਦ੍ਯਾ ਪਰ ਖਰਚ ਹੋਇਆ। ਮਦਰੱਸ ਕਈ ਪ੍ਰਕਾਰ ਦੇ ਹਨ: ਜਿਨ੍ਹਾਂ ਵਿੱਚੋਂ ਪ੍ਰੈਮਰੀ ਸਕੂਲ ਸਭ ਤੋਂ ਨਿੱਕੇ ਹਨ, ਇਨ੍ਹਾਂ ਵਿੱਚ ਲਿਖਨਾ ਪੜ੍ਹਨਾ ਸਿਖਾਇਆ ਜਾਂਦਾ ਹੈ ਅਤੇ ਬਹੁਤ ਸਾਰੇ ਅਜੇਹੇ ਮਜ਼ਮੂਨਾਂ ਦੀ ਸਿੱਖਯਾ ਦਿੱਤੀ ਜਾਂਦੀ ਹੈ, ਜੇਹੜੇ ਜ਼ਿਮੀਦਾਰਾਂ ਲਈ, ਲਾਭਦਾਇਕ ਹਨ। ਯਥਾ