ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/239

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪੭)

ਸਾਹਿਬ, ਥੋੜਾ ਜੇਹਾ ਭੂਗੋਲ, ਸਧਾਰਨ ਮਿਣਤੀ, ਖੇਤੀਬਾੜੀ, ਵਹੀ ਖਾਤਾ ਅਤੇ ਸਾਧਾਰਨ ਵਸਤ ਵਿੱਦ੍ਯਾ। ਸਾਰੇ ਵਿਦ੍ਯਾਰਥੀਆਂ ਦਾ ੫/੬ ਹਿੱਸਾ ਪ੍ਰੈਮਰੀ ਸਕੂਲ ਵਿੱਚ ਪ੍ਰਾਪਤ ਕਰਦਾ ਹੈ।

੪–ਇਨਾਂ ਤੋਂ ਵਧਕੇ ਸੈਕੰਡਰੀ ਸਕੂਲ ਹਨ, ਜਿਨ੍ਹਾਂ ਵਿੱਚ ਅੰਗ੍ਰੇਜ਼ੀ ਭੀ ਪੜ੍ਹਾਈ ਜਾਂਦੀ ਹੈ ਅਤੇ ਵਰਨੈਕੂਲਰ ਮਜ਼ਮੂਨਾਂ ਦੀ ਪੜ੍ਹਾਈ ਵੀ ਹੁੰਦੀ ਹੈ। ਮਿਡਲ ਸਕੂਲਾਂ ਵਿੱਚ ਬੋਲੀ, ਵ੍ਯਾਕਰਨ, ਹਿਸਾਬ, ਅਲਜੈਬਰਾ, ਜਿਓਮਟਰੀ, ਇਤਿਹਾਸ ਹਿੰਦ, ਭੂਗੋਲ, ਸਾਇੰਸ ਅਤੇ ਖੇਤੀ ਬਾੜੀ ਦੀ ਸਿੱਖ੍ਯਾ ਦਿੱਤੀ ਜਾਂਦੀ ਹੈ। ਹਾਈ ਸਕੂਲਾਂ ਵਿੱਚ ਭੀ ਇਹੋ ਮਜ਼ਮੂਨ ਪੜ੍ਹਾਏ ਜਾਂਦੇ ਹਨ, ਪਰ ਮਿਡਲ ਸਕੂਲ ਨਾਲੋਂ ਵੱਧ।

੫–ਕਾਲਜਾਂ ਵਿੱਚ ਕੇਵਲ ਓਹੋ ਵਿਦ੍ਯਾਰਥੀ ਦਾਖਲ ਹੋ ਸਕਦੇ ਹਨ ਜਿਨ੍ਹਾਂ ਨੂੰ ਯੂਨੀਵਰਸਟੀ ਦੇ ਮੈਟ੍ਰੀਕੂਲੇਸ਼ਨ (ਦਾਖਲਾ) ਦਾ ਇਮਤਿਹਾਨ ਪਾਸ ਕੀਤਾ ਹੋਵੇ। ਵਿਦ੍ਯਾਰਥੀ ਬੋਲੀ, ਰਿਆਜ਼ੀ ਇਤਿਹਾਸ ਅਥਵਾ ਕਿਸੇ ਹੋਰ ਅਜੇਹੇ ਮਜ਼ਮੂਨਾਂ ਵਿੱਚ ਜੇਹੜੇ ਕਾਲਜ ਵਿੱਚ ਪੜ੍ਹਾਏ ਜਾਂਦੇ ਹੋਵਨ ਡਿਗਰੀ ਪ੍ਰਾਪਤ ਕਰਨ ਲਈ ਪੜ੍ਹਦੇ ਹਨ। ਇਨ੍ਹਾਂ ਕਾਲਜਾਂ ਵਿੱਚ ਲਾਇਕ ਅਤੇ ਵਿਦਵਾਨ ਪ੍ਰੋਫੈਸਰ