ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪੮)

ਓਹ ਵਿੱਦਯਾ ਅਤੇ ਹੁਨਰ ਸਿਖਾਂਦੇ ਹਨ ਜਿਨਾਂ ਦਾ ਯੂਰਪ ਵਿੱਚ ਬਹੁਤ ਚਰਚਾ ਹੈ।

੬–ਇਨ੍ਹਾਂ ਤੋਂ ਛੁਟ ਹੋਰ ਮਦਰੱਸੇ ਭੀ ਹਨ, ਕਈ ਦਸਤਕਾਰੀ ਦੇ ਮਦਰੱਸੇ ਹਨ ਜਿੱਥੇ ਲੁਹਾਰੇ ਅਤੇ ਤਰਖਾਣੇ, ਮੋਚੀ, ਦਰਜੀ, ਜੁਲਾਹੇ, ਠਠੇਰੇ, ਦੱਰੀ ਬੁਣਨ, ਬਾਗ਼ਬਾਨੀ ਅਤੇ ਹੋਰ ਕਰਮ ਸਿਖਾਏ ਜਾਂਦੇ ਹਨ। ਆਰਟ ਸਕੂਲਾਂ ਵਿੱਚ ਨਕਸ਼ਾਕਸ਼ੀ, ਰੰਗਸਾਜ਼ੀ, ਬੋਲ ਬੂਟੇ ਦਾ ਕੰਮ ਅਤੇ ਪੱਥਰ ਦਾ ਕੰਮ ਸਿਖਾਇਆ ਜਾਂਦਾ ਹੈ। ਇੰਜਨੀਅਰਿੰਗ ਕਾਲਜਾਂ ਵਿੱਚ ਹਰੇਕ ਪ੍ਰਕਾਰ ਦੀ ਇੰਜਨੀਅਰੀ ਵਿੱਦ੍ਯਾ ਦੀ ਸਿੱਖਯਾ ਦਿੱਤੀ ਜਾਂਦੀ ਹੈ ਅਤੇ ਮੈਹਕਮਾ ਬਾਰਕਮਾਸਤ੍ਰੀ ਲਈ ਤਿਆਰ ਕੀਤਾ ਜਾਂਦਾ ਹੈ, ਖੇਤਬਾੜੀ ਅਤੇ ਪਸੂਆਂ ਦੇ ਇਲਾਜ ਸਿਖਾਉਂਣ ਦੇ ਭੀ ਮਦਰੱਸੇ ਹਨ, ਜਿਨ੍ਹਾਂ ਵਿੱਚ ਭੋਂ ਨੂੰ ਵਾਹੁਣਾ ਅਤੇ ਪਸੂਆਂ ਦੀ ਸੰਭਾਲ ਸੰਬੰਧੀ ਗੱਲਾਂ ਦੱਸੀਆਂ ਜਾਂਦੀਆਂ ਹਨ, ਮੈਡੀਕਲ ਸਕੂਲ ਅਤੇ ਕਾਲਜ ਭੀ ਹਨ ਜਿਨਾਂ ਵਿੱਚ ਵੈਦਕ ਤੇ ਜੱਰਾਹੀ ਦਾ ਕੰਮ ਸਿਖਾਇਆ ਜਾਂਦਾ ਹੈ, ਕਾਨੂੰਨੀ ਕਾਲਜਾਂ ਅਤੇ ਸਕੂਲਾਂ ਵਿੱਚ ਕਨੂਨ ਦੀ ਸਿੱਖ੍ਯਾ ਦਿੱਤੀ ਜਾਂਦੀ ਹੈ, ਟ੍ਰੇਨਿੰਗ ਕਾਲਜ ਅਤੇ ਨਾਰਮਲ ਸਕੂਲਾਂ ਵਿੱਚ ਅਧ੍ਯਾਪਕਾਂ ਨੂੰ ਸਿੱਖ੍ਯਾ ਦੇਣ ਦੇ ਢੰਗ ਅਤੇ ਨਿਯਮ ਦੱਸੇ ਜਾਂਦੇ ਹਨ।