ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪੯)

ਅੰਤਕਾ ੨.

ਹਿੰਦੁਸਤਾਨ ਦਾ ਰਾਜ ਅਤੇ ਪ੍ਰਬੰਧ

—:o:—

੧-ਸਰਕਾਰ ਹਿੰਦ

੧–ਹਿੰਦੁਸਤਾਨ ਦੇ ਸ਼ਹਨਸ਼ਾਹ ਬ੍ਰਤਾਨੀਆ ਅਤੇ ਆਇਰਲੈਂਡ ਦੇ ਭੀ ਬਾਦਸ਼ਾਹ ਹਨ, ਇਸ ਕਰਕੇ ਓਹ ਇੰਗਲੈਂਡ ਵਿੱਚ ਰਹਿੰਦੇ ਹਨ, ਓਥੇ ਉਨ੍ਹਾਂ ਦੇ ਪ੍ਰਬੰਧ ਵਿੱਚ ਸਹਾਇਤਾ ਕਰਨ ਲਈ ਦੋ ਵੱਡੀਆਂ ਮਜਲਸਾਂ ਹਨ, ਜਿਨ੍ਹਾਂ ਨੂੰ ਰਲਕੇ ਪਾਰਲੀਮਿੰਟ ਆਖਦੇ ਹਨ, ਇਨ੍ਹਾਂ ਵਿੱਚੋਂ ਇੱਕ ਮਜਲਸ ਦਾ ਨਾਉਂ ਹੌਸ ਆਫ ਲਾਰਡਜ਼ (ਅਮੀਰਾਂ ਦੀ ਮਜਲਸ) ਹੈ, ਜਿਸਦੇ ੨੧੮ ਮੈਂਬਰ ਹਨ, ਅਤੇ ਦੂਜੀ ਦਾ ਨਾਉਂ ਹੌਸ ਆਫ ਕਾਮਨਜ਼ (ਸਾਧਾਰਨ ਲੋਕਾਂ ਦੀ ਮਜਲਸ) ਹੈ, ਇਸਦੇ ੬੭੦ ਮੈਂਬਰ ਹਨ। ਸਾਰੇ ਕਾਨੂੰਨ ਪਾਰਲੀਮਿੰਟ ਵਿੱਚ ਬਣਦੇ ਹਨ ਅਤੇ ਸ੍ਰੀ ਹਜ਼ੂਰ ਬਾਦਸ਼ਾਹ ਇਨ੍ਹਾਂ ਦੀ ਮਨਜ਼ੂਰੀ ਦਿੰਦੇ ਹਨ॥

੨–ਬ੍ਰਤਾਨੀਆ ਦੇ ਰਾਜ ਪ੍ਰਬੰਧ ਲਈ ਬਦਸ਼ਾਹ ਦਾ ਇੱਕ ਵੱਡਾ ਵਜ਼ੀਰ ਹੁੰਦਾ ਹੈ, ਜਿਹੜਾ ਸਾਧਾਰਨ ਲੋਕਾਂ ਦੀ ਮਜਲਸ ਵਿੱਚੋਂ ਲਿਆ ਜਾਂਦਾ ਹੈ, ਉਹ ਆਪਣੀ ਸਹਾਇਤਾ ਲਈ ਹੋਰ