ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/242

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫o)

ਵਜ਼ੀਰ ਭੀ ਹੋਸ ਆਫ ਕਾਮਨਸ਼ ਵਿੱਚੋਂ ਚੁਣ ਲੈਦਾ ਹੈ, ਇਨ੍ਹਾਂ ਵਿੱਚੋਂ ਹਰੇਕ ਵਜ਼ੀਰ ਦੇ ਹਵਾਲੇ ਇੱਕ ਮੈਹਕਮਾ ਹੁੰਦਾ ਹੈ। ਇਨ੍ਹਾਂ ਵਿੱਚੋਂ ਇੱਕ ਦੇ ਸਪੁਰਦ ਹਿੰਦੁਸਤਾਨ ਦਾ ਪ੍ਰਬੰਧ ਹੈ, ਉਸਨੂੰ ਹਿੰਦੁਸਤਾਨ ਦਾ ਸੈਕਟਰੀ ਆਫ ਸਟੇਟ (ਵਜ਼ੀਰ ਹਿੰਦ) ਆਖਦੇ ਹਨ, ਇਸਦੀ ਸਹਾਇਤਾ ਅਤੇ ਸਲਾਹ ਮਸ਼ਵਰੇ ਲਈ ਇੱਕ ਕੌਂਸਲ ਹੈ, ਜਿਸਨੂੰ ਇੰਡੀਆ ਕੌਂਸਲ ਆਖਦੇ ਹਨ, ਸੰ: ੧੯੧੧ ਤੋਂ ਇਸਦੇ ੧੩ ਮੈਂਬਰ ਹਨ, ਜਿਨ੍ਹਾਂ ਵਿਚੋਂ ੨ ਹਿੰਦੁਸਤਾਨੀ ਇੱਕ ਹਿੰਦੂ ਅਤੇ ਇਕ ਮੁਸਲਮਾਂਨ ਹਨ, ਇਹ ਦੋਵੇਂ ਭੀ ਇੰਗਲੈਡ ਵਿੱਚ ਰਹਿੰਦੇ ਹਨ। ਬਾਕੀ ਦੇ ਮੈਂਬਰ ਅਜਿਹੇ ਅੰਗ੍ਰੇਜ਼ ਹਨ, ਜੋ ਕਈ ਵਰ੍ਹੇ ਹਿੰਦੁਸਤਾਨ ਵਿਚ ਰਹਿ ਚੁਕੇ ਹਨ ਅਤੇ ਹਿੰਦੁਸਤਾਨ ਤੇ ਇਸਦੇ ਵਸਨੀਕਾਂ ਨੂੰ ਚੰਗੀ ਤਰਾਂ ਜਾਣਦੇ ਹਨ॥

੩–ਹਿੰਦੁਸਤਾਨ ਵਿੱਚ ਬਦਸ਼ਾਹ ਦੇ ਨੈਬ ਅਰਥਾਤ ਵੈਸਰਾਇ ਰਹਿੰਦੇ ਹਨ, ਜੋ ਬਾਦਸ਼ਾਹ ਦੀ ਥਾਵੇਂ ਰਾਜ ਕਰਦੇ ਹਨ, ਜਦ ਇਨ੍ਹਾਂ ਨੇ ਕੋਈ ਕੰਮ ਛੇਤੀ ਅਤੇ ਝਟ ਪਟ ਕਰਨਾ ਹੋਵੇ ਤਾਂ ਵਜ਼ੀਰ ਹਿੰਦ ਨੂੰ ਤਾਰ ਭੇਜ ਕੇ ਮਨਜ਼ੂਰੀ ਮੰਗਵਾ ਲੈਂਦੇ ਹਨ॥

੪–ਵੈਸਰਾਇ ਨੂੰ ਗਵਰਨਰ ਜਨਰਲ ਵੀ ਆਖਦੇ ਹਨ, ਉਹ ਬਹੁਤ ਕਰਕੇ ਉਚੇ ਦਰਜੇ ਦੇ ਅਮੀਰਾਂ ਵਿੱਚੋਂ ਨੀਯਤ ਕੀਤੇ ਜਾਂਦੇ ਹਨ ਅਤੇ