ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫੨)

੬–ਕੌਂਸਲ ਦੇ ਹਰੇਕ ਮੈਂਬਰ ਦੇ ਅਧੀਨ ਇਕ ਮੈਹਕਮਾ ਹੈ ਜਿਸ ਵਿੱਚ ਇੱਕ ਪ੍ਰਕਾਰ ਦਾ ਕੰਮ ਹੁੰਦਾ ਹੈ। ਅਜਿਹੇ ਸਾਰੇ ਅੱਠ ਮੈਹਕਮੈਂ' ਹਨ:-

੧–ਫਾਰਿਨ ਡੀਪਾਰਟ ਮਿੰਟ-(ਬਹਿਰੰਗ ਮੈਹਕਮਾ), ਜਿਸਦਾ ਸੰਬੰਧ ਬ੍ਰਿਟਿਸ਼ ਇੰਡੀਆਂ ਦੇ ਬਾਹਰਲੇ ਰਜਵਾੜਿਆਂ ਨਾਲ ਹੈ, ਯਥਾ ਹਿੰਦੁਸਤਾਨ ਦੀਆਂ ਦੇਸੀ ਰਿਆਸਤਾਂ, ਅਫਗ਼ਾਨਸਤਾਨ ਅਤੇ ਹਿੰਦੁਸਤਾਨ ਤੋਂ ਬਾਹਰਲੇ ਮੁਲਕ॥

੨–ਹੋਮ ਡੀਪਾਰਟਮਿੰਟ-{ਘਰੋਗਾ ਮੈਹਕਮਾ) ਜਿਸ ਵਿੱਚ ਸਾਧਰਨ ਪ੍ਰਬੰਧ ਅਤੇ ਵਿਸ਼ੇਸ਼ ਕਰਕੇ ਕਚੈਹਰੀਆ, ਜੇਲ੍ਹ ਖਾਨਿਆਂ ਤੇ ਪੁਲਸ ਦੇ ਸੰਬੰਧੀ ਕੰਮ ਹੁੰਦਾ ਹੈ।

੩–ਮੈਹਕਮਾ ਮੁਲਗੁਜ਼ਾਰੀ, ਅਤੇ ਖੇਤੀ ਬਾੜੀ-ਜੇਹੜਾ ਖੇਤੀ ਬਾੜੀ, ਜ਼ਮੀਨ ਦੇ ਮਾਮਲੇ, ਕਾਲ ਪੀੜਤ ਲੋਕਾਂ ਦੀ ਸਹਾਇਤਾ, ਜੰਗਲ ਅਤੇ ਮਿਣਤੀ ਦੇ ਕੰਮ ਕਾਜ ਨਿਬਾਹੁੰਦਾ ਹੈ॥

੪–ਮੈਹਕਮਾ ਬੁਪਾਰ ਅਤੇ ਕਮਾਮ–ਜਿਸ ਵਿੱਚ ਦੇਸ ਦਾ ਬੁਪਾਰ ਅਤੇ ਦਸੌਰ, ਤੇਲ, ਡਾਕ, ਤਾਰ, ਬੰਦਰਗਾਹਾਂ, ਜਹਾਜ਼ਾਂ ਅਤੇ ਮਸੂਲ ਆਦਿਕ ਦੇ ਫੈਸਲੇ ਹੁੰਦੇ ਹਨ॥

੫–ਮੈਹਕਮਾ ਮਾਲ–(ਖਜ਼ਾਨਾ), ਉਨ੍ਹਾਂ ਗੱਲਾਂ ਦਾ ਫੈਸਲਾ ਕਰਦਾ ਹੈ ਜੋ ਨਕਦੀ, ਟਕਸਾਲਾਂ,