ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫੩)

ਬੈਂਕਾਂ, ਅਸ਼ਟਾਮ, ਨੋਟਾਂ, ਸਰਕਾਰੀ ਨੌਕਰਾਂ ਅਤੇ ਅਫਸਰਾਂ ਦੀਆਂ ਤਨਖਾਹਾਂ, ਪਿਨਸ਼ਨਾਂ, ਨਿਮਕ ਅਤੇ ਅਫੀਮ ਦੇ ਸੰਬੰਧੀ ਹੋਵਣ॥

੬–ਮੈਹਕਮਾ ਬਾਰਗ ਮਾਸਤ੍ਰੀ-ਇਹ ਮੈਹਕਮਾ ਓਸੇ ਮੈਂਬਰ ਦੇ ਸਪੁਰਦ ਹੈ ਜਿਸਦੇ ਮੈਹਕਮਾ ਮਾਲਗੁਜ਼ਾਰੀ ਅਤੇ ਖੇਤੀ ਬਾੜੀ ਹੈ, ਇਸ ਵਿੱਚ ਸੜਕਾਂ, ਨੈਹਰਾਂ ਅਤੇ ਹੋਰ ਸਰਕਾਰੀ ਮਕਾਨਾਂ ਦਾ ਕੰਮ ਹੁੰਦਾ ਹੈ॥

੭–ਵਿੱਦ੍ਯਕ ਅਤੇ ਲੋਕਲ ਸੈਲਫ ਗ੍ਵਰਨ ਮਿੰਟ ਦਾ ਮੈਹਕਮਾ-ਇਸ ਦਾ ਸੰਬੰਧ ਵਿੱਦ੍ਯਾ, ਸਕੂਲਾਂ, ਕਾਲਜਾਂ, ਅਤੇ ਡਿਸਟ੍ਰਿਕਟ ਅਤੇ ਮਿਊਨੀਸੀਪਲ ਬੋਰਡਾਂ ਨਾਲ ਹੈ॥

੧–ਲੈਜਿਸਲੇਟਿਵ ਡੀਪਾਰਟ ਮਿੰਟ (ਕਨੂੰਨ ਬਨੌਣ ਦਾ ਮੈਹਕਮਾ),ਇਹ ਮੇਹਕ ਉਹ ਕਾਨੂੰਨ ਬਣੋਂਦ ਹੈ ਜਿਸਨੂੰ ਕਾਨੂੰਨ ਬਣੌਨ ਵਾਲੀ ਕੌਂਸਲ ਪਿੱਛੋਂ ਬੜੀ ਸੋਚ ਵਿਚਾਰ ਦੇ ਬਾਦ ਮਨਜ਼ੂਰ ਕਰਦੀ ਹੈ॥

੧–ਇਸ ਨਿੱਕੀ ਜਿਹੀ ਪ੍ਰਬੰਧਕ ਕੌਸਲ ਤੋਂ ਬਿਨਾਂ ਇੱਕ ਹੋਰ ਕੌਸਲ ਕਨੂੰਨ ਬਣੌਨ ਲਈ ਹੈ, ਪ੍ਰਬੰਧਕ ਕੌਂਸਲ ਦੇ ਸਾਰੇ ਮੈਂਬਰ ਇਸਦੇ ਮੈਂਬਰ ਹੁੰਦੇ ਹਨ, ਇਨ੍ਹਾਂ ਤੋਂ ਬਿਨਾਂ ਹੋਰ ਭੀ ਦੇਸ ਦੇ ਵੱਡੇ ਵੱਡੇ ਲੋਕ ਮੈਂਬਰ ਹੁੰਦੇ ਹਨ, ਹੁਣ ਇਸ ਕੌਂਸਲ