ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫੫)

ਕੋਈ ਕੰਮ ਲੁਕ ਛਿਪਕੇ ਨਹੀਂ ਕੀਤਾ ਜਾਂਦਾ ਅਤੇ ਨਾਂ ਕੋਈ ਗੱਲ ਲਕੋ ਕੇ ਰੱਖੀ ਜਾਂਦੀ ਹੈ, ਕਾਨੂੰਨ ਬਨਾਉਣ ਅਤੇ ਮੁਲਕ ਦੀ ਆਮਦਨ ਖਰਚ ਅਤੇ ਟੈਕਸ ਆਦਿਕ ਮਾਮਲਿਆਂ ਵਿਚ ਜੋ ਕੁਝ ਸਰਕਾਰ ਕਰਦੀ ਹੈ ਸਭ ਨੂੰ ਮਲੂਮ ਹੋ ਜਾਂਦਾ ਹੈ।

—:o:—

੨–ਸੂਬੇ ਵਾਰ ਪ੍ਰਬੰਧ

੧–ਪੁਰਾਣੇ ਸਮਿਆਂ ਵਿਚ ਹਿੰਦੁਸਤਾਨ ਕਈ ਰਜਵਾੜਿਆਂ ਅਤੇ ਸ਼ਾਹੀਆਂ ਵਿਚ ਵੰਡਿਆ ਹੋਇਆ ਸੀ, ਮੁਗ਼ਲ ਬਾਦਸ਼ਾਹ ਦੇ ਵੇਲੇ ਸਾਰਾ ਰਾਜ ਸੂਬਿਆਂ ਵਿਚ ਵੰਡਿਆ ਹੋਇਆ ਸੀ, ਹੁਣ ਭੀ ਬ੍ਰਿਟਿਸ਼ ਇੰਡੀਆ ਓਸੇ ਤਰਾਂ ੧੫ ਸੂਬਿਆਂ ਵਿਚ ਵਡਿਆ ਹੋਇਆ ਹੈ। ਇਨ੍ਹਾਂ ਵਿਚੋਂ ੧੦ ਤਾਂ ਵੱਡੇ ਵੱਡੇ ਹਨ ਅਤੇ ਬਾਕੀ ਛੋਟੇ।

੨–ਵੱਡੇ ਵੱਡੇ ਸੂਬੇ ਇਹ ਹਨ:-(੧) ਬੰਗਾਲ (੨) ਮਦਰਾਸ (੩) ਬੰਬਈ (੪) ਸੰਮਿਲਤ ਸੂਬੇ (੫} ਬਿਹਾਰ ਤੇ ਓੜੀਸਾ (੬) ਪੰਜਾਬ (੭) ਮੱਧ ਹਿੰਦ (੮) ਬਰਮਾ (੯) ਆਸਾਮ (੧੦) ਉਤ੍ਰ-ਪਛਮੀ ਸਰਹੱਦੀ ਸੂਬਾ। ਛੋਟੇ ਛੋਟੇ ਸੂਬੇ ਇਹ ਹਨ:(੧੧) ਦਿੱਲੀ (੧੨) ਅਜਮੇਰ (੧੩) ਬ੍ਰਿਟਸ਼