ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫੨)

ਏਹ ਸੁਣਕੇ ਕਲਾਈਵ ਅਤੇ ਦੋ ਹੋਰ ਗੋਂਦ ਗੁੰਦਣ ਵਾਲਿਆਂ ਦੀ ਆਸ਼ ਤੇ ਪਾਣੀ ਫਿਰ ਗਿਆ। ਓੜਕ ਓਹਨਾਂ ਏਹ ਮਤਾ ਪਕਾਇਆ ਕਿ ਉਮਾਚੰਦ ਨਾਲ ਕੋਈ ਫੰਦ ਖੇਡਕੇ ਏਹ ਬਲਾ ਗਲੋਂ ਲਾਹੀਏ। ਇਸ ਲਈ ਅੰਗ੍ਰੇਜ਼ਾਂ ਦਾ ਜੋ ਮੀਰ ਜਾਫ਼ਰ ਨਾਲ ਕੌਲ ਕਰਾਰ ਹੋਇਆ ਸੀ ਉਹ ਦੋ ਕਾਗਜ਼ਾਂ ਪੁਰ ਲਿਖਿਆ ਗਿਆ, ਇੱਕ ਚਿੱਟੇ ਕਾਗਜ਼ ਉੱਤੇ ਜੋ ਅਸਲੀ ਅਰ ਸੱਚਾ ਸੀ ਅਰ ਉਸ ਵਿਚ ਉਮਾ ਚੰਦ ਦਾ ਨਾਉਂ ਭੀ ਨਹੀਂ ਸੀ, ਦੂਜਾ ਲਾਲ ਕਾਗਜ਼ ਉੱਤੇ ਜੋ ਝੂਠਾ ਅਤੇ ਬਣਾਉਟੀ ਸੀ, ਇਸ ਵਿਚ ਉਮਾ ਚੰਦ ਨੂੰ ਰੁਪ੍ਯਾ ਦੇਣ ਦਾ ਕਰਾਰ ਸੀ। ਗੱਲ ਕਾਹਦੀ ਇਸ ਦਗ਼ੇ ਨਾਲ ਕੰਮ ਤਾਂ ਨਿਕਲ ਆਇਆ, ਪਰ ਕਲਾਈਵ ਦੇ ਨਾਉਂ ਪਰ ਸਦਾ ਲਈ ਇਕ ਲੀਕ ਲੱਗ ਗਈ। ਵਾਟਸਨ ਨੇ (ਜਿਸਨੇ ਪਹਿਲੇ ਸਰਾਜੁੱਦ ਦੌਲਾ ਨਾਲ ਮੂੰਹ ਰਖਣੀ ਸੁਲਹ ਨਹੀਂ ਮੰਨੀ ਸੀ) ਹੁਣ ਭੀ ਜਾਹਲੀ ਕਾਗਜ਼ ਤੇ ਸਹੀ ਨਹੀਂ ਪਾਈ ਸੀ॥

੫–ਸਾਰੀ ਗੋਂਦ ਗੁੰਦ ਕੇ ਕਲਾਈਵ ਨੇ ਸਾਫ ਲਿਖ ਘੱਲਿਆ ਕਿ ਅੰਗ੍ਰੇਜ਼ਾਂ ਦੇ ਜਿਤਨੇ ਦੁਖ ਹਨ ਦੂਰ ਕਰੋ ਅਤੇ ਮੈਂ ਭੀ ਫ਼ੌਜ ਲੈਕੇ ਆਉਂਦਾ ਹਾਂ ਜੇ ਇਉਂ ਨਾਂ ਹੋ ਸਕੇ ਤਾਂ ਤਲਵਾਰ ਨਾਲ ਫੈਸਲਾ ਹੋਵੇਗਾ। ਕਰਨੈਲ ਕਲਾਈਵ ਅਪਣੀ ਫ਼ੌਜ ਲੈਕੇ ਉੱਤ੍ਰ ਵਲ ਤੁਰ ਪਿਆ। ਸਰਾਜੁੱਦ ਦੌਲਾ