ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬o)

ਕਰਦਾ ਹੁੰਦਾ ਸੀ, ਇਸ ਤੋਂ ਬਿਨਾਂ ਪਿੰਡ ਦਾ ਇਕ ਹਿਸਾਬ ਕਤਾਬ ਰੱਖਣ ਵਾਲਾ ਭੀ ਹੁੰਦਾ ਸੀ, ਜਿਸਨੂੰ ਪਟਵਾਰੀ ਆਖਦੇ ਸਨ, ਇਸ ਦੀਆਂ ਕਿਤਾਬਾਂ ਤੋਂ ਪਤਾ ਲੱਗ ਸਕਦਾ ਹੈ ਕਿ ਹਰੇਕ ਖੇਤ ਦਾ ਕਿਹੜਾ ਮਾਲਕ ਹੈ ਅਤੇ ਹਰੇਕ ਗਾਹਕ ਨੇ ਕਿਤਨੀ ਰਕਮ ਮਾਮਲੇ ਦੀ ਦੇਣੀ ਹੈ? ਇਸੇ ਤਰਾਂ ਪਿੰਡ ਚੌਕੀਦਾਰ ਭੀ ਹੁੰਦਾ ਸੀ। ਇਹ ਸਾਰੇ ਅਹਲਕਾਰ ਫਸਲ ਦੇ ਸਮੇਂ ਜ਼ਿਮੀਦਾਰਾਂ ਪਾਸੋਂ ਕੁਝ ਅਨਾਜ ਲੈਂਦੇ ਸਨ, ਅਤੇ ਇਨ੍ਹਾਂ ਵਿਚੋਂ ਕਿਸੇ ਨੂੰ ਨਕਦ ਤਨਖਾਹ ਨਹੀ ਮਿਲਦੀ ਸੀ।

੨–ਵਰਤਮਾਨ ਸਮੇਂ ਵਿਚ ਇਨ੍ਹਾਂ ਅਹਲਕਾਰਾਂ ਨੂੰ ਭੀ ਹੋਰਨਾਂ ਦੀ ਤਰਾਂ ਨਕਦ ਤਨਖਾਹਾਂ ਮਿਲਦੀਆਂ ਹਨ ਅਤੇ ਉਹ ਤਹਸੀਲਦਾਰ ਦੇ ਅਧੀਨ ਹੁੰਦੇ ਹਨ।

੩–ਸੋੱਕੀ ਦੀ ਅਤੇ ਸਮੁੰਦ੍ਰੀ ਫੌਜ, ਪੁਲਸ ਨਹਰਾਂ, ਰੇਲਾਂ, ਸਰਕਾਰੀ ਮਕਾਨਾਂ, ਵਡੀਆਂ ਸੜਕਾਂ, ਇਤਿ ਆਦਿਕ ਲੋਕਾਂ ਦੇ ਲਾਭਦਾਇਕ ਕੰਮਾਂ ਨੂੰ ਕੈਮ ਰੱਖਣਾ ਅੰਦਰਲੇ ਅਤੇ ਬਾਹਰਲੇ ਬੁਪਾਰ ਦੀ ਰਾਖੀ ਤੇ ਵਾਧਾ, ਸਿੱਕੇ ਬਣੌਂਣ, ਮਾਮਲਾ ਇਕੱਠਾ ਕਰਨ ਅਤੇ ਕਾਨੂੰਨ ਬਨੌਣ, ਇਤ ਆਦਕ ਕੰਮ ਦਾ ਪ੍ਰਬੰਧ,ਜਿਨ੍ਹਾਂ ਦਾ ਸੰਬੰਧ ਸਾਰੇ ਦੇਸ਼ ਨਾਲ ਹੋਵੇ, ਵੱਡੀ ਸਰਕਾਰ ਅਤੇ ਸੂਬਿਆਂ ਦੀਆਂ ਸ੍ਰਕਾਰਾਂ ਕਰਦੀਆਂ