ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/253

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬੧)

ਹਨ, ਪਰ ਬਹੁਤ ਸਾਰੇ ਅਜਿਹੇ ਕੰਮ ਭੀ ਹਨ ਜਿਨਾਂ ਨੂੰ ਮੁਕਾਮੀ ਕਿਹਾ ਜਾ ਸਕਦਾ ਹੈ, ਜਿਸਤਰਾਂ ਬਜਾਰਾਂ ਤੇ ਗਲੀਆਂ ਦੀ ਸਫਾਈ ਤੇ ਰੋਸ਼ਨੀ, ਸਾਫ ਪਾਣੀ ਦਾ ਪਹੁੰਚਾਉਣਾ, ਬੱਚਿਆਂ ਦੀ ਵਿਦ੍ਯਾ, ਹਸਪਤਾਲ ਅਤੇ ਹੋਰ ਇਹੋ ਜਿਹੇ ਕੰਮ ਨੂੰ ਹਰੇਕ ਸ਼ਹਰ ਦੇ ਵਸਨੀਕ ਅਪਣੇ ਚੁਣੇ ਹੋਏ ਲੋਕਾਂ ਦੀ ਇਕੱਠ ਦੀ ਸਹਾਇਤਾ ਨਾਲ ਚੰਗੀ ਤਰਾਂ ਕਰ ਸਕਦੇ ਹਨ, ਹੋਰ ਕਿਸੇ ਦੂਜੇ ਆਦਮੀ ਨਾਲੋਂ ਇਹੋ ਹੀ ਆਪਣੇ ਸ਼ਹਰ ਅਤੇ ਕਸਬੇ ਦੇ ਹਾਲ ਤੋਂ ਚੰਗੀ ਤਰਾਂ ਵਾਕਫ਼ ਹੁੰਦੇ ਹਨ ਅਤੇ ਲੋਕਾਂ ਨੂੰ ਸਮਝਦੇ ਹਨ। ਇਸਤੋਂ ਬਿਨਾਂ ਜਦ ਓਹ ਉਸ ਰੁਪਏ ਨੂੰ ਖਰਾਬ ਕਰਨ ਲੱਗਣਗੇ ਜਿਹੜਾ ਉਨ੍ਹਾਂ ਟੈਕਸ ਲਾਕੇ ਇਕੱਠਾ ਕੀਤਾ ਹੈ ਤਾਂ ਸੰਭਵ ਹੈ ਕਿ ਉਹ ਇਸ ਗੱਲ ਦਾ ਖਿਆਲ ਰਖਣਗੇ ਕਿ ਇਸਨੂੰ ਬਹੁਤ ਹੀ ਅਛੇ ਢੰਗ ਨਾਲ ਖਰਚ ਕੀਤਾ ਜਾਵੇ ਅਤੇ ਇਸ ਵਿੱਚੋਂ ਕੁਝ ਐਵੇਂ ਨਾ ਜਾਵੇ। ਲੋਕਲ ਸੈਲਫ ਗ੍ਵਰਨਮਿੰਟ ਤੋਂ ਇਹੋ ਤਾਤਪਰਜ ਹੈ।

੪–ਪਹਿਲਾਂ ਪਹਲ ਤਾਂ ਇਸ ਤਜਵੀਜ਼ ਨੂੰ ਵਡੇ ਵਡੇ ਸ਼ੈਹਰਾਂ ਵਿੱਚ ਭੀ ਲੋਕੀ ਪਸਿੰਦ ਨਹੀਂ ਕਰਦੇ ਸਨ, ਕਿਉਂਕਿ ਹਿੰਦੁਸਤਾਨ ਵਿੱਚ ਇਹ ਨਵੀਂ ਗੱਲ ਸੀ, ਲੋਕ ਆਖਦੇ ਸਨ ਕਿ ਇਹ ਕੰਮ ਸਰ-