ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫੩)

ਦੇ ਡੇਰੇ ਪਲਸੀ ਦੇ ਮੈਦਾਨ ਵਿਚ ਸਨ, ਜੇਹੜਾ ਕਲਕੱਤੇ ਅਤੇ ਮੁਰਸ਼ਿਦਾਬਾਦ ਦੇ ਵਿਚਕਾਰ ਹੈ। ਪੰਜਾਹ ਹਜ਼ਾਰ ਪਿਆਦੇ, ੧੮ ਹਜ਼ਾਰ ਸਵਾਰ, ੫੦ ਤੋਪਾਂ ਅਤੇ ਕੁਛ ਕੁ ਫ਼੍ਰਾਂਸੀ ਸਿਪਾਹੀ ਸਰਾਜੁੱਦ ਦੌਲਾ ਦੇ ਨਾਲ ਸਨ। ਕਲਾਈਵ ਦੇ ਪਾਸ ਸਾਰੇ ਹੀ ੧੧ ਸੌ ਗੋਰੇ ਸਿਪਾਹੀ, ੨ ਹਜ਼ਾਰ ਹਿੰਦੀ ਸਪਾਹੀ ਅਤੇ ੧੦ ਨਿੱਕੀਆਂ ੨ ਤੋਪਾਂ ਸਨ। ੨੩ ਜੂਨ ਸੰ: ੧੭੫੭ ਈ: ਨੂੰ ਲੜਾਈ ਛਿੜ ਪਈ। ਮੀਰ ਜਾਫ਼ਰ ਅਪਣੇ ਇਕਰਾਰ ਤੇ ਪੱਕਾ ਨਾਂ ਰਿਹਾ ਅਤੇ ਅੰਗ੍ਰੇਜ਼ਾਂ ਨਾਲ ਨਾ ਰਲਿਆ। ਪਰ ਏਹ ਨੇੜੇ ਹੀ ਡੇਰੇ ਲਾਈ ਬੈਠਾ ਸੀ ਕਿ ਦੇਖਾਂ ਕੌਣ ਜਿਤਦਾ ਹੈ। ਸਾਰਾ ਦਿਨ ਅੰਗ੍ਰੇਜ਼ਾਂ ਨੇ ਗੋਲਾ ਚਲਾਇਆ, ਤੀਜੇ ਪਹਰ ੩ ਵਜੇ ਜਦ ਕਲਾਈਵ ਦੇ ਕੁਛ ਸਿਪਾਹੀ ਵੈਰੀ ਦੀਆਂ ਗੋਲੀਆਂ ਨਾਲ ਮਰ ਚੁਕੇ ਸਨ ਅਤੇ ਸਰਾਜੁੱਦ ਦੌਲਾ ਦੇ ਭੀ ਵੱਡੇ ੨ ਅਫ਼ਸਰ ਢੇਰੀ ਹੋ ਚੁਕੇ ਸਨ ਉਸ ਵਲੇ ਮੀਰ ਜਾਫ਼ਰ ਦੀ ਫੌਜ ਨਵਾਬ ਦੀ ਫੌਜ ਤੋਂ ਕੰਨੀਂ ਕਤ੍ਰਾਉਂਦੀ ਦਿੱਸੀ। ਏਹ ਦੇਖਦਿਆਂ ਹੀ ਕਲਾਈਵ ਨੇ ਹੱਲਾ ਬੋਲ ਦਿੱਤਾ, ਨਵਾਬ ਅਤੇ ਉਸਦੇ ਸਿਪਾਹੀ ਭੱਜ ਤੁਰੇ ਅਤੇ ਅੰਗ੍ਰੇਜ਼ਾਂ ਦੀ ਫਤੇ ਹੋਈ।

ਜਦ ਪਲਾਸੀ ਦੀ ਫਤੇ ਪਿੱਛੋਂ ਸਭ ਨੂੰ ਇਨਾਮ ਆਦਿਕ ਮਿਲ ਗਏ ਤਾਂ ਉਮਾ ਚੰਦ ਵੀ ਆਸ ਲਾਈ ਬੈਠਾ ਰਿਹਾ, ਪਰ ਥੋੜੇ ਚਿਰ ਪਿੱਛੋਂ ਉਸਦੇ