ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬੮)

ਸੁਪ੍ਰੰਟੰਡੰਟ ਪੁਲੀਸ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਸੂਬੇ ਦੇ ਇੰਸਪੈਕਟਰ ਜਨਰਲ ਪੁਲੀਸ ਦੇ ਅਧੀਨ ਹੁੰਦਾ ਹੈ, ਬ੍ਰਿਟਿਸ਼ ਇੰਡੀਆ ਵਿਚ ੧½ ਲੱਖ ਦੇ ਲਗਭਗ ਪੁਲਸ ਦੇ ਨੌਕਰ ਅਤੇ ੭ ਲੱਖ ਦੇ ਲਗਭਗ ਚੌਂਕੀਦਾਰ ਹਨ, ਇਨ੍ਹਾਂ ਸਾਰਿਆਂ ਦਾ ਵਾਰਸਿਕ ਖਰਚ ਕੋਈ ੪ ਕ੍ਰੋੜ ਰੁਪਏ ਹੁੰਦਾ ਹੈ।

੨–ਹਰੇਕ ਜ਼ਿਲੇ ਵਿਚ ਇਕ ਜੇਲ੍ਹਖਾਨਾ ਆਪਣੇ ਆਪਣੇ ਸੁਪ੍ਰੰਟੰਡੰਟ ਦੇ ਅਧੀਨ ਹੁੰਦਾ ਹੈ, ਪੁਰਾਣੇ ਸਮੇਂ ਵਿਚ ਇਹ ਖਿਆਲ ਸੀ ਕਿ ਅਪ੍ਰਾਧੀਆਂ ਨੂੰ ਜੇਲ੍ਹ ਖਾਨੇ ਵਿਚ ਕੇਵਲ ਦੰਡ ਦੇਣ ਲਈ ਅਤੇ ਹੋਰਨਾਂ ਨੂੰ ਡਰ ਦੇਣ ਲਈ ਰੱਖਿਆ ਜਾਂਦਾ ਹੈ। ਪਰ ਹੁਣ ਸਰਕਾਰ ਇਸ ਗੱਲ ਦਾ ਭੀ ਜਤਨ ਕਰਦੀ ਹੈ ਕਿ ਇਨ੍ਹਾਂ ਨੂੰ ਸੁਧਾਰਿਆ ਜਾਵੇ, ਕਈ ਲੋਕ ਇਸ ਕਰਕੇ ਚੋਰੀ ਕਰਦੇ ਹਨ ਕਿ ਨਾਂ ਤਾਂ ਓਹ ਕੋਈ ਕੰਮ ਅਥਵਾ ਹੁਨਰ ਜਾਣਦੇ ਹਨ ਅਤੇ ਨਾ ਉਨ੍ਹਾਂ ਦੇ ਗੁਜ਼ਾਰੇ ਦਾ ਕੋਈ ਢੰਗ ਹੈ, ਅਜਿਹੇ ਲੋਕਾਂ ਨੂੰ ਜੇਲ੍ਹਖਾਨਿਆਂ ਵਿਚ ਰੋਜ਼ੀ ਕਮਾਉਣ ਦੇ ਢੰਗ ਦੱਸੇ ਜਾਂਦੇ ਹਨ, ਜਿਸਤਰਾਂ ਛਾਪੇਖਾਨੇ ਦਾ ਕੰਮ, ਤੰਬੂ ਬਣੌਣੇ, ਲੁਹਾਰਾ, ਤ੍ਰਖਾਣਾ, ਬੈਂਤ ਦੀਆਂ ਚੀਜ਼ਾਂ ਬਣੌਂਣੀਆਂ ਅਤੇ ਦਰੀਆਂ ਬੁਣਨੀਆਂ।