ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫੭)

ਅਤੇ ਸੰ: ੧੭੬੧ ਈ: ਵਿੱਚ ਏਹ ਭੀ ਫ਼੍ਰਾਂਸੀਆਂ ਕੋਲੋਂ ਖੋਹ ਲਿਆ।

੫–ਜਦ ਕਰਨਾਟਕ ਵਿੱਚ ਏਹ ਹਾਲ ਬੀਤ ਰਿਹਾ ਤਾਂ ਕਰਨੈਲ ਕਲਾਈਵ ਨੇ ਕੰਢੇ ਦੇ ਨਾਲ ੨ ਸੜਕ ਦੇ ਰਾਹ ਜਿਤਨੀ ਫ਼ੌਜ ਹੋ ਸਕੀ ਕਰਨੈਲ ਫੋਰੂ ਦੀ ਕਮਾਨ ਹੇਠ ਉੱਤ੍ਰੀ ਸਰਕਾਰ ਵੱਲ ਤੋਰ ਦਿੱਤੀ। ਇਥੇ ਪੈਹਲਾਂ ਤਾਂ ਫ੍ਰਾਂਸੀ ਆਪ ਹੀ ਅੰਗ੍ਰੇਜ਼ਾਂ ਨਾਲੋਂ ਗਿਣਤੀ ਵਿੱਚ ਵੱਧ ਸਨ, ਫੇਰ ਉਤੋਂ ਨਿਜਾਮ ਹੈਦਰਾਬਾਦ ਆਪਣੀ ਫੌਜ ਸਮੇਤ ਇਨ੍ਹਾਂ ਦੀ ਸਹੈਤਾ ਉੱਤੇ ਸੀ। ਪਰ ਕਰਨੈਲ ਫੋਰਡ ਨੇ ਵੀ ਕਲਾਈਵ ਦੀ ਸ਼ਗਿਰਦੀ ਕੀਤੀ ਹੋਈ ਸੀ, ਬਹਾਦਰ ਸਪਾਹੀ ਅਤੇ ਸਿਆਣਾ ਅਫ਼ਸਰ ਸੀ। ਉਸ ਨੇ ਹਰ ਥਾਂ ਫ਼੍ਰਾਂਸੀਆਂ ਨੂੰ ਭਾਂਜ ਦਿੱਤੀ ਅਤੇ ਉਨ੍ਹਾਂ ਦੇ ਵੱਡੇ ਅਸਥਾਨ ਮਛਲੀ ਬੰਦਰ 'ਨੂੰ ਹੱਲਾ ਕਰ ਕੇ ਲੈ ਲਿਆ ਅਰ ਆਪਣੇ ਸਿਪਾਹੀਆਂ ਨਾਲੋਂ ਵੱਧ ਫ਼੍ਰਾਂਸੀ ਕੈਦੀ ਨਾਲ ਲੈ ਆਇਆ। ਇਸਤਰਾਂ ਸੰ: ੧੭੫੬ ਈ: ਵਿੱਚ ਉੱਤ੍ਰੀ ਸਰਕਾਰ ਦਾ ਇਲਾਕਾ ਅੰਗ੍ਰੇਜ਼ਾਂ ਦੇ ਕਬਜ਼ੇ ਵਿੱਚ ਆਇਆ ਅਤੇ ਹੁਣ ਤਕ ਇਨ੍ਹਾਂ ਦੇ ਕਬਜ਼ੇ ਵਿੱਚ ਹੀ ਹੈ। ਮਦਰਾਸ ਹਾਤੇ ਦੀ ਨੀਉਂ ਇੱਥੇ' ਹੀ ਰੱਖੀ ਗਈ ਹੈ।

੬–ਸੰ: ੧੭੬੩ ਈ: ਵਿੱਚ 'ਸਤ ਬਰਸਾ ਜੁੱਧ' ਮੁੱਕ ਗਿਆ, ਅੰਗ੍ਰੇਜ਼ਾਂ ਅਤੇ ਫ਼੍ਰਾਂਸੀਆਂ ਵਿੱਚ ਸੁਲਹ ਹੋ ਗਈ, ਪਾਂਡੀਚਰੀ ਅਤੇ ਚੰਦਰ ਨਗਰ ਬਪਾਰ