ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫੬)

੨–ਮੀਰ ਜਾਫਰ ਡਰ ਗਿਆ। ਏਹ ਚਾਹੁੰਦਾ ਸੀ ਕਿ ਕੁਛ ਦੇ ਦੁਆ ਕੇ ਉਸਨੂੰ ਵਿਦਾ ਕਰ ਦੇਵੇ; ਪਰ ਕਲਾਈਵ ਨੇ ਲਿਖਿਆ ਕਿ ਘਬਰਾਣਾ ਨਹੀਂ, ਮੈਂ ਤੁਹਾਡੀ ਸਹਾਇਤਾ ਲਈ ਆਉਂਦਾ ਹਾਂ। ਅੱਵਧ ਦੇ ਨਵਾਬ ਨੇ ਜਦ ਸੁਣਿਆ ਕਿ ਅੰਗ੍ਰੇਜ਼ਾਂ ਦਾ ਸੂਰਬੀਰ ਅਤੇ ਪ੍ਰਸਿੱਧ ਕਰਨੈਲ 'ਜੁੱਧ ਇਸਥਿਤ' ਚੜ੍ਹਿਆ ਆਉਂਦਾ ਹੈ, ਤਾਂ ਜਿਤਨੀ ਛੇਤੀ ਹੋ ਸਕਿਆ ਅਪਣੀ ਫੌਜ ਸਮੇਟ ਕੇ ਅੱਵਧ ਨੂੰ ਮੁੜ ਗਿਆ ਅਰ ਸਜਾਦੇ ਨੂੰ ਇਕੱਲਾ ਛੱਡ ਗਿਆ। ਸਜਾਦੇ ਨੇ ਅਪਣੇ ਆਪ ਨੂੰ ਕਲਾਈਵ ਦੇ ਕਦਮਾਂ ਤੇ ਸੁੱਟ ਦਿੱਤਾ। ਉਸਨੇ ਸਜਾਦੇ ਨਾਲ ਚੰਗਾ ਵਰਤਾਉ ਕੀਤਾ, ੬oo ਸੋਨੇ ਦੀਆਂ ਮੋਹਰਾਂ ਭੇਟਾ ਕੀਤੀਆਂ ਅਤੇ ਸਮਝਾਇਆ ਕਿ ਆਪ ਮੁੜ ਜਾਓ, ਅਰ ਓਹ ਚਲਿਆ ਗਿਆ॥

੩–ਜੇਕਰ ਮੀਰ ਜਾਫਰ ਸਿਆਣਾ ਅਤੇ ਬੁੱਧਵਾਨ ਹਾਕਮ ਹੁੰਦਾ ਤਾਂ ਸੁਖ ਚੈਨ ਨਾਲ ਰਾਜ ਕਰਦਾ ਰਹਿੰਦਾ, ਪਰ ਇਸਦੇ ਸੁਭਾਉ ਅਤੇ ਗੁਣਾਂ ਤੋਂ ਛੇਤੀ ਹੀ ਪ੍ਰਗਟ ਹੋ ਗਿਆ ਕਿ ਏਹ ਰਾਜ ਕਾਜ ਦੇ ਯੋਗ ਨਹੀਂ ਸੀ। ਏਹ ਅਫੀਮੀ ਸੀ ਅਤੇ ਸੁਸਤੀ ਵਿੱਚ ਸਮਾਂ ਬਿਤੀਤ ਕਰਦਾ ਅਰ ਰੁਪਯਾ ਲੁਟਾਂਦਾ ਸੀ॥

੪–ਫ਼ੌਜ ਨੂੰ ਤਨਖ਼ਾਹ ਦੇਣ ਲਈ ਰੁਪਏ ਦੀ ਲੋੜ ਪਈ, ਮੀਰ ਜਾਫਰ ਨੇ ਚਾਹਿਆ ਕਿ ਬੰਗਾਲੇ ਦੇ ਸ਼ਾਹੂਕਾਰਾਂ ਨੂੰ ਲੁੱਟ ਲਵਾਂ ਅਤੇ ਆਪਣਾ ਕੰਮ