ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬੫)

ਬੁਧਵਾਨ ਅਤੇ ਲਾਇਕ ਸੀ, ਓਹ ਮਰਨੋਂ ਨਹੀਂ ਡਰਦਾ ਸੀ। ਉਸਨੇ ਮੇਜਰ ਐਡਮਜ ਨੂੰ ਲਿਖਿਆ ਕਿ ਭਾਵੇਂ ਕੁਝ ਹੋਵੇ ਤੁਸੀਂ ਵਧੀ ਆਓ॥

੯–ਮੇਜਰ ਐਡਮਜ ਨੇ ਵਿਚਾਰਿਆ ਕਿ ਮੀਰ ਕਾਸਮ ਐਡਾ ਬੇਤਰਸ ਅਤੇ ਨਿਰਦਈ ਕਿਥੋਂ ਹੋਣਾ ਹੈ ਜੋ ਨਿਹੱਥੇ ਕੈਦੀਆਂ ਨੂੰ ਮਾਰ ਦੇਵੇਗਾ, ਇਸ ਲਈ ਵਧਦਾ ਗਿਆ ਅਤੇ ਮੁੰਘੇਰ ਲੈ ਲਿਆ। ਏਹ ਖਬਰ ਸੁਣਦੇ ਹੀ ਮੀਰ ਕਾਸਮ ਗੁਸੇ ਵਿੱਚ ਆ ਗਿਆ। ਇੱਕ ਨੀਚ ਜਰਮਨ ਸਮਰੋ ਨਾਮੇ ਉਸਦੀ ਫੌਜ ਵਿੱਚ ਨੌਕਰ ਸੀ। ਸਮਰੋ ਨੇ ਮੀਰ ਕਸਮ ਦੇ ਹੁਕਮ ਅਨੁਸਾਰ ਬਹੁਤ ਸਾਰੇ ਹਿੰਦੀ ਸਿਪਾਹੀਆਂ ਨੂੰ ਨਾਲ ਲਿਜਾਕੇ ਸਾਰੇ ਅੰਗ੍ਰੇਜ਼ ਕੈਦੀਆਂ ਨੂੰ ਕਤਲ ਕਰ ਸੁੱਟਿਆ। ਏਹ ਸਾਕਾ, ਬਲੈਕ ਹੋਲ ਦੇ ਸਾਕੇ ਨਾਲੋਂ ਭੀ ਵਧ ਗਿਆ ਅਤੇ ਪਟਨੇ ਦਾ ਕਤਲ ਅਖਵਾਂਦਾ ਹੈ॥

੧੦–ਕੁਛ ਦਿਨਾਂ ਪਿਛੋਂ ਪਟਨਾ ਭੀ ਸਰ ਹੋ ਗਿਆ। ਮੀਰ ਕਾਸਮ ਨੱਸ ਕੇ ਅੱਵਧ ਪੁੱਜਾ ਅਤੇ ਸ਼ਾਹ ਆਲਮ ਅਰ ਸ਼ੁਜਾਉੱਦੌਲਾ ਨਾਲ ਰਲ ਗਿਆ। ਦੋ ਤਿੰਨ ਮਹੀਨੇ ਤਾਂ ਮੇਜਰ ਮਨ੍ਰੋ ਏਧਰ ਓਧਰ ਫਿਰਦਾ ਰਿਹਾ, ਫੇਰ ਆਪਣੀ ਫੌਜ ਨਾਲ ਲੈਕੇ ਤਿੰਨਾਂ ਨਾਲ ਬਕਸਰ ਦੇ ਮਦਾਨ ਵਿੱਚ - ਟਾਕਰਾ ਕੀਤਾ ਅਰ ਤਿੰਨਾਂ ਨੂੰ ਹੀ ਸੰ: ੧੭੬੪ ਈ: ਵਿੱਚ ਇੱਥੇ ਹੀ ਹਾਰ ਦਿੱਤੀ। ਪਹਿਲਾਂ ਪਹਿਲ